ਦਾਤ ਦਿਖਾ ਕੇ ਗਰੀਬ ਮਜ਼ਦੂਰ ਤੋਂ 60 ਰੁਪਏ ਤੇ ਮੋਬਾਇਲ ਲੁੱਟਣ ਵਾਲੇ ਚੜ੍ਹੇ ਪੁਲਿਸ ਅੜਿੱਕੇ, ਨਾਕਾਬੰਦੀ ਦੌਰਾਨ ਗ੍ਰਿਫਤਾਰ

17/02/2026 | Public Times Bureau | Panjab

ਲੁਧਿਆਣਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਨੌਜਵਾਨਾਂ ਨੇ ਦਾਤ ਦਿਖਾ ਕੇ ਇੱਕ ਗਰੀਬ ਮਜ਼ਦੂਰ ਕੋਲੋਂ ਸਿਰਫ 60 ਰੁਪਏ ਲੁੱਟ ਲਏ। ਭਾਵੇਂ ਰਕਮ ਘੱਟ ਸੀ, ਪਰ ਇਹ ਘਟਨਾ ਲੁਟੇਰਿਆਂ ਦੀ ਅਪਰਾਧਿਕ ਮਾਨਸਿਕਤਾ ਨੂੰ ਬਿਆਨ ਕਰਦੀ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਵਾਰਦਾਤ ਕਰਨ ਤੋਂ ਨਹੀਂ ਹਿਚਕਚਾਉਂਦੇ।
ਮਿਲੀ ਜਾਣਕਾਰੀ ਅਨੁਸਾਰ ਦੁਰਗਾ ਕਲੋਨੀ ਢੰਡਾਰੀ ਕਲਾਂ ਦੇ ਰਹਿਣ ਵਾਲੇ ਬਲਿਸਟਰ ਕੁਮਾਰ ਪਟੇਲ ਨੇ ਥਾਣਾ ਸਾਹਨੇਵਾਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਉਸ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਲੁਧਿਆਣਾ ਵਿੱਚ ਮਜ਼ਦੂਰੀ ਕਰ ਰਿਹਾ ਹੈ। ਘਟਨਾ ਵਾਲੇ ਦਿਨ ਉਹ ਆਪਣੇ ਠੇਕੇਦਾਰ ਨੂੰ ਮਿਲਣ ਲਈ ਕੰਗਣਵਾਲ ਇਲਾਕੇ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਏਸ਼ੀਅਨ ਫੈਕਟਰੀ ਦੇ ਨੇੜੇ ਪਹੁੰਚਿਆ, ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸਨੂੰ ਰੋਕ ਲਿਆ।
ਦੋਸ਼ੀਆਂ ਨੇ ਦਾਤ ਕੱਢ ਕੇ ਉਸਨੂੰ ਡਰਾਇਆ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਡਰਾ-ਧਮਕਾ ਕੇ ਉਸਦੀ ਜੇਬ ਵਿੱਚੋਂ 60 ਰੁਪਏ ਲੈ ਲਏ ਅਤੇ ਜਾਂਦੇ ਸਮੇਂ ਉਸਦਾ ਮੋਬਾਈਲ ਫੋਨ ਵੀ ਖੋਹ ਲਿਆ।
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਗੁਰਦੇਵ ਰਾਮ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਨਾਕਾਬੰਦੀ ਦੌਰਾਨ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਆਦਰਸ਼ ਕਲੋਨੀ ਦੇਵਾਸੀ ਪਰਵਿੰਦਰ ਉਰਫ਼ ਸੋਨੂ ਅਤੇ ਸ਼ਿਮਲਾਪੁਰੀ ਦੇ ਮਨੂ ਕੁਮਾਰ ਉਰਫ਼ ਗੁਰਪ੍ਰੀਤ ਵਜੋਂ ਹੋਈ ਹੈ।
ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ।

Police Foiled A Plot To Rob A Poor Laborer Of Rs 60 And A Mobile Phone By Showing Him A Gift Arrested During A Blockade


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App