ਫ਼ਰੀਦਕੋਟ ਦੇ ਸਾਦਿਕ ਰੋਡ ’ਤੇ ਭਿਆਨਕ ਹਾਦਸਾ, ਦੋ ਨਾਬਾਲਗ ਵਿਦਿਆਰਥੀਆਂ ਦੀ ਦਰਦਨਾਕ ਮੌਤ

ਟਿਊਸ਼ਨ ਤੋਂ ਘਰ ਪਰਤ ਰਹੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਫ਼ੌਜੀ ਵਾਹਨ ਦੀ ਲਪੇਟ ’ਚ ਆਏ, ਇਕ ਦੀ ਮੌਕੇ ’ਤੇ ਤੇ ਦੂਜੇ ਦੀ ਇਲਾਜ ਦੌਰਾਨ ਸਾਹ ਤੂਟਿਆ

18/02/2026 | |

ਫ਼ਰੀਦਕੋਟ ਦੇ ਸਥਾਨਕ ਸਾਦਿਕ ਰੋਡ ’ਤੇ ਬੀਤੀ ਦੇਰ ਸ਼ਾਮ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਨਾਬਾਲਗ ਵਿਦਿਆਰਥੀਆਂ ਦੀ ਦੁਖਦਾਇਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਿੰਡ ਝੋਟੀਵਾਲਾ ਦੇ ਵਸਨੀਕ ਹਰਸਾਂਝ ਸਿੰਘ ਅਤੇ ਧੀਰਜ ਵਜੋਂ ਹੋਈ ਹੈ। ਦੋਨੋਂ ਦੀ ਉਮਰ 17-17 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਸਾਂਝ ਸਿੰਘ ਆਪਣੇ ਪਿੰਡ ਵਿੱਚ ਨਾਨਕਿਆਂ ਦੇ ਘਰ ਰਹਿੰਦੇ ਧੀਰਜ ਨਾਲ ਰੋਜ਼ਾਨਾ ਦੀ ਤਰ੍ਹਾਂ ਫ਼ਰੀਦਕੋਟ ਵਿੱਚ ਟਿਊਸ਼ਨ ਤੋਂ ਪੜ੍ਹਾਈ ਕਰਕੇ ਵਾਪਸ ਘਰ ਜਾ ਰਿਹਾ ਸੀ। ਜਦੋਂ ਉਹ ਸਾਦਿਕ ਰੋਡ ’ਤੇ ਸਥਿਤ ਫ਼ੌਜੀ ਛਾਉਣੀ ਨੇੜੇ ਪਹੁੰਚੇ ਤਾਂ ਛਾਉਣੀ ਦੇ ਗੇਟ ਕੋਲ ਸਾਹਮਣੇ ਤੋਂ ਆ ਰਹੇ ਇਕ ਫ਼ੌਜੀ ਟਰੱਕ ਨੇ ਅਚਾਨਕ ਅੰਦਰ ਵੱਲ ਮੋੜ ਕੱਟ ਲਿਆ। ਇਸ ਦੌਰਾਨ ਦੋਨੋਂ ਵਿਦਿਆਰਥੀ ਟਰੱਕ ਦੀ ਲਪੇਟ ਵਿੱਚ ਆ ਗਏ ਅਤੇ ਟਾਇਰਾਂ ਹੇਠ ਆਉਣ ਕਾਰਨ ਬੁਰੀ ਤਰ੍ਹਾਂ ਕੁਚਲੇ ਗਏ।
ਪ੍ਰਤੱਖਦਰਸ਼ੀਆਂ ਮੁਤਾਬਕ ਹਰਸਾਂਝ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਜ਼ਖ਼ਮੀ ਧੀਰਜ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਉਸ ਨੂੰ ਲੁਧਿਆਣਾ ਭੇਜ ਦਿੱਤਾ, ਪਰ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ।
ਉਧਰ ਡੀਐੱਸਪੀ ਨਵੀਨ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਨੂੰ ਵਾਰਸਾਂ ਦੇ ਹਵਾਲੇ ਕੀਤਾ ਜਾਵੇਗਾ। ਇਸ ਦਿਲ ਦਹਲਾ ਦੇਣ ਵਾਲੀ ਘਟਨਾ ਨਾਲ ਇਲਾਕੇ ਵਿੱਚ ਗਹਿਰਾ ਸੋਗ ਪਾਇਆ ਜਾ ਰਿਹਾ ਹੈ।

Terrible Accident On Sadiq Road In Faridkot Tragic Death Of Two Minor Students


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App