ਗੁਰੂਹਰਸਹਾਏ ਦੇ ਨੇੜੇ ਪਿੰਡ ਛਾਂਗਾ ਰਾਏ ਉਤਾੜ ਵਿਖੇ 15 ਫਰਵਰੀ 2026 ਨੂੰ ਵਿਆਹ ਸਮਾਗਮ ਤੋਂ ਪਰਤ ਰਹੇ ਇਕ ਪਰਿਵਾਰ ਨੂੰ ਰਸਤੇ ਵਿੱਚ ਰੋਕ ਕੇ ਨਾ ਸਿਰਫ਼ ਗਾਲੀ-ਗਲੋਚ ਕੀਤੀ ਗਈ, ਸਗੋਂ ਘਰ ਵਿੱਚ ਵੜ ਕੇ ਔਰਤ ਅਤੇ ਬੱਚਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।
ਜਸਬੀਰ ਕੌਰ, ਪਤਨੀ ਲਛਮਣ ਸਿੰਘ ਵਾਸੀ ਈਸਾ ਪੰਜ ਗਰਾਈਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਆਪਣੇ ਪਤੀ ਅਤੇ ਪਰਿਵਾਰ ਸਮੇਤ ਬਸਤੀ ਭੱਟੀਆਂ ਤੋਂ ਵਿਆਹ ਦਾ ਸਮਾਗਮ ਅਟੈਂਡ ਕਰਕੇ ਘਰ ਪਰਤ ਰਹੇ ਸਨ। ਕਰੀਬ 6 ਵਜੇ ਪਿੰਡ ਦੇ ਬਾਹਰ ਸਰਕਾਰੀ ਸਕੂਲ ਨੇੜੇ ਘੜੋਲੀ ਸਮਾਰੋਹ ਹੋਣ ਕਾਰਨ ਸੜਕ ‘ਤੇ ਜਾਮ ਲੱਗ ਗਿਆ। ਇਸ ਦੌਰਾਨ ਦੋਸ਼ਣ ਛਿੰਦਰ ਕੌਰ ਅਤੇ ਉਸ ਦੇ ਸਾਥੀਆਂ ਨੇ ਪਰਿਵਾਰ ਨੂੰ ਰੋਕ ਕੇ ਹਮਲਾ ਕੀਤਾ।
ਉਨ੍ਹਾਂ ਨੇ ਪਤੀ ਨੂੰ ਕਾਲਰ ਤੋਂ ਫੜ ਕੇ ਖਿੱਚ-ਧੱਕੀ ਕੀਤੀ, ਫਿਰ ਪਰਿਵਾਰ ਦੇ ਘਰ ਵਿੱਚ ਦਾਖਲ ਹੋ ਕੇ ਜਸਬੀਰ ਕੌਰ, ਉਸ ਦੇ ਭਰਾ ਅਤੇ ਬੱਚਿਆਂ ਨੂੰ ਕੁੱਟਿਆ ਅਤੇ ਕੇਸਾਂ ਦੀ ਬੇਅਦਬੀ ਕੀਤੀ।
ਪੁਲਿਸ ਨੇ ਇਸ ਮਾਮਲੇ ਵਿੱਚ ਇਕ ਮਹਿਲਾ ਸਮੇਤ 7 ਲੋਕਾਂ ਖਿਲਾਫ 333, 74, 115 (2), 191 (3), 190, 351 (3), 298 ਬੀਐੱਨਐੱਸ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਪੁਸ਼ਟੀ ਕੀਤੀ ਕਿ ਜਾਂਚ ਜਾਰੀ ਹੈ।
Family Attacked With Deadly Weapon Near Guruharsahai House Entered And Desecrated
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)