ਮਾਨਸਾ ਤਿੰਨ ਕੋਨੀ ’ਤੇ ਸਲਫਰ ਭਰਿਆ ਟਰੱਕ ਡਿਵਾਈਡਰ ‘ਤੇ ਉਲਟਿਆ, ਖੰਭੇ ਟੁੱਟੇ, ਲੋਕਾਂ ਦੀ ਭੀੜ ਇਕੱਠੀ

21/02/2026 | Public Times Bureau | Panjab

ਮਾਨਸਾ–ਸਿਰਸਾ ਨੈਸ਼ਨਲ ਹਾਈਵੇ ‘ਤੇ ਮਾਨਸਾ ਤਿੰਨ ਕੋਨੀ ਨੇੜੇ ਦੇਰ ਰਾਤ ਇੱਕ ਸਲਫਰ ਭਰਿਆ ਟਰੱਕ (ਘੋੜਾ) ਡਿਵਾਈਡਰ ‘ਤੇ ਚੜ੍ਹ ਕੇ ਉਲਟ ਗਿਆ। ਟਰੱਕ ਬਿਜਲੀ ਦੇ ਖੰਭਿਆਂ ਨਾਲ ਟਕਰਾ ਗਿਆ, ਜਿਸ ਨਾਲ ਕੁਝ ਖੰਭੇ ਵੀ ਟੁੱਟ ਗਏ।
ਟਰੱਕ ਚਾਲਕ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਰਾਮਾ ਮੰਡੀ ਦੀ ਰਿਫਾਇਨਰੀ ਤੋਂ ਸਲਫਰ ਲੈ ਕੇ ਉੱਤਰ ਪ੍ਰਦੇਸ਼ ਜਾ ਰਹੇ ਸਨ। ਰਾਤ 10 ਵਜੇ, ਮਾਨਸਾ ਤਿੰਨ ਕੋਨੀ ਓਵਰਬ੍ਰਿਜ ਤੋਂ ਹੇਠਾਂ ਉਤਰਦੇ ਸਮੇਂ, ਅਚਾਨਕ ਸਾਹਮਣੇ ਇੱਕ ਗੱਡੀ ਆ ਗਈ। ਉਸ ਨੂੰ ਬਚਾਉਂਦੇ ਹੋਏ ਟਰੱਕ ਡਿਵਾਈਡਰ ‘ਤੇ ਚੜ੍ਹ ਗਿਆ ਅਤੇ ਟਾਇਰ ਫਟਣ ਕਾਰਨ ਉਲਟ ਗਿਆ। ਟਰੱਕ ਵਿੱਚ ਭਰੀ ਸਲਫਰ ਸੜਕ ‘ਤੇ ਵਿਖਰ ਗਈ।
ਚਾਲਕ ਨੇ ਇਹ ਵੀ ਦੱਸਿਆ ਕਿ ਟਰੱਕ ਵਿੱਚ ਰੱਖਿਆ 40 ਲੀਟਰ ਤੇਲ ਦੀ ਇੱਕ ਕੇਨ ਮੌਕੇ ‘ਤੇ ਕਿਸੇ ਵੱਲੋਂ ਚੋਰੀ ਕਰ ਲਈ ਗਈ।
ਉਲਟਣ ਤੋਂ ਬਾਅਦ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਹਾਲਾਤ ਨੂੰ ਕਾਬੂ ਵਿੱਚ ਲਿਆ ਕੇ ਆਵਾਜਾਈ ਨੂੰ ਸੁਚਾਰੂ ਬਣਾਉਣ ਦੀ ਕੋਸ਼ਿਸ਼ ਕੀਤੀ।

A Truck Loaded With Sulfur Overturned On The Divider At Mansa s Three corner Intersection Poles Were Broken And A Crowd Of People Gathered


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App