ਸਮਾਣਾ-ਪਟਿਆਲਾ ਰੋਡ 'ਤੇ ਬੁੱਧਵਾਰ ਤੜਕੇ ਘਣੀ ਧੁੰਦ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਪਿੰਡ ਫ਼ਤਿਹਪੁਰ ਨੇੜੇ ਪੀਆਰਟੀਸੀ ਦੀ ਬੱਸ ਅਤੇ ਕਾਰ ਆਹਮੋ-ਸਾਹਮਣੇ ਟਕਰਾਈ। ਹਾਦਸੇ ਵਿੱਚ ਕਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਗਰਭਵਤੀ ਪਤਨੀ ਅਤੇ ਇੱਕ ਮਾਸੂਮ ਬੱਚਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਬੱਸ ਦਾ ਕੰਡਕਟਰ ਵੀ ਜ਼ਖ਼ਮੀ ਹੋਇਆ। ਜਾਣਕਾਰੀ ਅਨੁਸਾਰ, ਪੀਆਰਟੀਸੀ ਬੱਸ ਆਪਣੇ ਪਹਿਲੇ ਟਾਈਮ 'ਤੇ ਸਮਾਣਾ ਤੋਂ ਪਟਿਆਲਾ ਵੱਲ ਜਾ ਰਹੀ ਸੀ, ਜਦਕਿ ਕਾਰ ਅੰਬਾਲਾ (ਹਰਿਆਣਾ) ਵੱਲੋਂ ਆ ਰਹੀ ਸੀ। ਤੜਕ ਸਵੇਰ ਘਣੀ ਧੁੰਦ ਛਾਈ ਹੋਈ ਸੀ, ਜਿਸ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਸੀ। ਪੁਲਿਸ ਅਨੁਸਾਰ, ਘੱਟ ਵਿਜ਼ੀਬਿਲਟੀ ਕਾਰਨ ਦੋਵੇਂ ਵਾਹਨ ਆਹਮੋ-ਸਾਹਮਣੇ ਟਕਰੇ।
ਜ਼ਖ਼ਮੀਆਂ ਨੂੰ ਤੁਰੰਤ ਸਮਾਣਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਮੁੱਢਲੀ ਸਹਾਇਤਾ ਦੇ ਬਾਅਦ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਪਟਿਆਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮੌਕੇ 'ਤੇ ਸਿਟੀ ਸਮਾਣਾ ਪੁਲਿਸ ਪਹੁੰਚੀ ਅਤੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ, ਮ੍ਰਿਤਕ ਅਤੇ ਉਸ ਦਾ ਪਰਿਵਾਰ ਹਰਿਆਣਾ ਦੇ ਅੰਬਾਲਾ ਵਿੱਚ ਇੱਕ ਪ੍ਰੋਗਰਾਮ ਤੋਂ ਵਾਪਸ ਪਰਤ ਰਿਹਾ ਸੀ। ਮ੍ਰਿਤਕ ਸਮਾਣਾ ਦਾ ਰਹਿਣ ਵਾਲਾ ਸੀ। ਇਲਾਕੇ ਵਿੱਚ ਹਾਦਸੇ ਨੇ ਡਰ ਅਤੇ ਚਿੰਤਾ ਦਾ ਮਾਹੌਲ ਬਣਾਇਆ ਹੈ, ਜਿੱਥੇ ਪਰਿਵਾਰ ਅਤੇ ਲੋਕ ਹਾਲਾਤ ਦੇਖ ਕੇ ਪਰੇਸ਼ਾਨ ਹਨ।
Head on collision due to fog on samana patiala road car driver dies pregnant wife and child injured
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)