ਕੀਰਤਪੁਰ ਸਾਹਿਬ ਮੰਡੀ ‘ਚ ਮੋਟਰਸਾਈਕਲ-ਟਰੱਕ ਹਾਦਸਾ: ਇਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ

02/03/2026 | Public Times Bureau | Panjab

“Kiratpur Sahib ਮੰਡੀ ਮੁੱਖ ਮਾਰਗ ‘ਤੇ ਸੋਮਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਗਰਾਂ ਮੋੜਾ ਟੋਲ ਬੈਰੀਅਰ ਨਜ਼ਦੀਕ ਬੇਕਾਬੂ ਮੋਟਰਸਾਈਕਲ ‘ਤੇ ਡਵਾਇਰ ਨਾਲ ਟਕਰਾਉਣ ਤੋਂ ਬਾਅਦ ਸੜਕ ਪਾਰ ਕਰਕੇ ਉਲਟ ਦਿਸ਼ਾ ਵੱਲ ਆ ਰਹੇ ਟਰੱਕ ਨਾਲ ਟਕਰਾ ਗਿਆ।
ਹਾਦਸੇ ਦੌਰਾਨ ਹੋਲੇ ਮਹੱਲੇ ‘ਤੇ ਆਏ ਨੌਜਵਾਨ ਸ਼ਰਧਾਲੂ, ਜੋ ਮਨੀਕਰਨ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਸਨ, ਟਰੱਕ ਨਾਲ ਟਕਰੇ। ਟਰੱਕ ਨੰਬਰ HP 24 C 7908 ਦੇ ਪਿੱਛਲੇ ਟਾਇਰ ਹੇਠਾਂ ਆਏ ਇੱਕ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।
ਇਹ ਟਰੱਕ ਬਘੇੜੀ ਸੀਮੇਂਟ ਫੈਕਟਰੀ ਲਈ ਕਲਿੰਕਰ ਲੈ ਕੇ ਹਿਮਾਚਲ ਪ੍ਰਦੇਸ਼ ਤੋਂ ਆ ਰਿਹਾ ਸੀ। ਦੋਵੇਂ ਨੌਜਵਾਨ ਆਪਣੀ ਮੋਟਰਸਾਈਕਲ ਨੰਬਰ PB 02 E YU 4049 ‘ਤੇ ਸਵਾਰ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਹਿਮਾਚਲ ਪ੍ਰਦੇਸ਼ ਪੁਲਿਸ ਮੌਕੇ ‘ਤੇ ਪਹੁੰਚੀ। ਮ੍ਰਿਤਕ ਨੂੰ ਪੋਸਟਮਾਰਟਮ ਲਈ ਏਮਜ ਹਸਪਤਾਲ ਬਿਲਾਸਪੁਰ ਭੇਜਿਆ ਗਿਆ ਅਤੇ ਦੂਜੇ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਨਜ਼ਦੀਕੀ ਹਸਪਤਾਲ ਭੇਜਿਆ ਗਿਆ।
ਦੋਵੇਂ ਨੌਜਵਾਨ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ। ਹਿਮਾਚਲ ਪ੍ਰਦੇਸ਼ ਬਘੇੜ ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਟਰੱਕ ਡਰਾਈਵਰ ਦੇ ਬਿਆਨ ਦਰਜ ਕੀਤੇ ਹਨ। ਡਰਾਈਵਰ ਨੇ ਦੱਸਿਆ ਕਿ ਮੋਟਰਸਾਈਕਲ ਤੇ ਸਵਾਰ ਬਹੁਤ ਤੇਜ਼ੀ ਨਾਲ ਆ ਰਹੇ ਸਨ ਅਤੇ ਮੋੜ ‘ਤੇ ਵਾਹਨ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਪਹੁੰਚਿਆ।
ਪੁਲਿਸ ਨੇ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਖਾਸ ਕਰਕੇ ਮੌੜੇ ‘ਤੇ ਵਾਹਨ ਹੋਲੀ ਚਲਾਏ ਜਾਣ, ਦੋ ਪਹੀਆ ਵਾਹਨਾਂ ‘ਤੇ ਹੈਲਮਟ ਪਹਿਨੇ ਜਾਣ ਅਤੇ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇ। ਇਹ ਜਗ੍ਹਾ ਪਹਿਲਾਂ ਵੀ ਸੜਕੀ ਹਾਦਸਿਆਂ ਲਈ ਜਾਣੀ ਜਾਂਦੀ ਹੈ।”

Motorcycle truck Accident In Kiratpur Sahib Mandi One Dead Another Seriously Injured


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App