ਲੁਧਿਆਣਾ ਸਾਊਥ ਸਿਟੀ ਰੋਡ ਤੇ Le Antres , Sartaj Sweets ,Numi, HDFC ਬੈਂਕ ਸਮੇਤ 47 ਬਿਲਡਿੰਗਾਂ ਵਿਰੁੱਧ ਕਾਰਵਾਈ ਕਰੇਗਾ ਗਲਾਡਾ ਸਾਊਥ ਸਿਟੀ ਰੋਡ ਤੇ 47 ਬਿਲਡਿੰਗਾਂ ਗੈਰ ਕਾਨੂੰਨੀ ਕਰਾਰ , ਮਾਲਕਾਂ ਨੂੰ ਬਿਲਡਿੰਗਾਂ ਢਾਹੁਣ ਲਈ ਭੇਜਿਆ ਨੋਟਿਸ ਬਿਲਡਿੰਗਾਂ ਨਾ ਬੰਦ ਕਰਨ ਤੇ ਗਲਾਡਾ ਕਰੇਗਾ ਕਾਰਵਾਈ ਨੈਸ਼ਨਲ ਹਾਈਵੇ ਦੇ ਨਿਯਮਾਂ ਦੀਆਂ ਉਲੰਘਣਾ ਕਰਕੇ ਬਣੀਆਂ ਨੇ ਬਿਲਡਿੰਗਾਂ
ਗਲਾਡਾ ਵਲੋਂ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਲੁਧਿਆਣਾ ਸਿਟੀਜ਼ਨ ਕੌਂਸਲ ਅਤੇ ਹੋਰਾਂ ਵੱਲੋਂ ਸਿਵਲ ਰਿਟ ਪਟੀਸ਼ਨ (ਪੀ.ਆਈ.ਐਲ.) ਨੰਬਰ 85 ਆਫ਼ 2024 ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵਿਖੇ ਦਾਇਰ ਕੀਤੀ ਗਈ ਹੈ। ਉਕਤ ਪਟੀਸ਼ਨ ਵਿੱਚ ਪਟੀਸ਼ਨਰਾਂ ਵੱਲੋ ਪ੍ਰਤਿਵਾਦੀਆਂ ਨੂੰ ਇਹ ਹੁਕਮ ਦੇਣ ਦੀ ਮੰਗ ਕੀਤੀ ਗਈ ਹੈ ਕਿ ਨੈਸ਼ਨਲ ਹਾਈਵੇ (ਐਨ.ਐਚ.-95ਏ), ਜੋ ਪਿੰਡ ਬਰੇਵਾਲ ਤੋਂ ਪਿੰਡ ਆਯਾਲੀ, ਲੁਧਿਆਣਾ ਤੱਕ ਲੰਘਦਾ ਹੈ, ਦੇ ਨਾਲ ਕਿਸੇ ਵੀ ਕਿਸਮ ਦਾ ਅਣ-ਅਧਿਕਾਰਤ ਕਬਜਾ ਜਾਂ ਗੈਰਕਾਨੂੰਨੀ ਉਸਾਰੀ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਚੱਲ ਰਹੀਆਂ ਗੈਰਕਾਨੂੰਨੀ ਉਸਾਰੀਆਂ ਨੂੰ ਹਟਾਇਆ ਜਾਵੇ।ਉਪਰੋਕਤ ਕਾਰਵਾਈ ਦੇ ਸਬੰਧ ਵਿੱਚ, ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੇ ਫੀਲਡ ਸਟਾਫ ਵੱਲੋਂ ਫਿਰੋਜ਼ਪੁਰ ਰੋਡ, ਲੁਧਿਆਣਾ (ਐਨ.ਐਚ.-95ਏ) ਤੋਂ ਲਾਧੋਵਾਲ (ਐਨ.ਐਚ.-44) ਤੱਕ ਜਾਂਦੇ ਕਨੈਕਟਿੰਗ ਰੋਡ, ਜੋ ਸਾਊਥ ਸਿਟੀ ਨੇੜੇ ਨਹਿਰ ਦੇ ਦੋਹਾਂ ਪਾਸਿਆਂ ਲੰਘਦਾ ਹੈ, ਉੱਤੇ ਕੀਤੀਆ ਗਈਆਂ ਗੈਰਕਾਨੂੰਨੀ ਉਸਾਰੀਆਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਜਾਂਚ ਦੌਰਾਨ, ਉਕਤ ਸੜਕ ਦੇ ਨਾਲ ਬਣੇ ਹੇਠ ਲਿਖੇ 47 (ਸੈਂਤਾਲੀ) ਅਣ-ਅਧਿਕਾਰਤ ਵਪਾਰਕ ਸਥਾਪਨਾਵਾਂ ਦੀ ਪਹਿਚਾਣ ਕਰਕੇ ਰਿਪੋਰਟ ਤਿਆਰ ਕੀਤੀ ਗਈ
Glada Will Take Action Against 47 Buildings Including Le Antres Sartaj Sweets Numi Hdfc Bank On Ludhiana South City Road
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)