ਲੁਧਿਆਣਾ: ਸਰਕਾਰੀ ਵਿਭਾਗ ਤੋਂ ਸੇਵਾ ਮੁਕਤ ਬਜ਼ੁਰਗ ਵਿਅਕਤੀ ਦੇ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਨਕਦੀ, ਵਿਦੇਸ਼ੀ ਮੁਦਰਾ, ਸੋਨੇ-ਚਾਂਦੀ ਦੇ ਗਹਿਣੇ ਅਤੇ ਸੁੱਕੇ ਮੇਵੇ ਚੋਰੀ ਕਰ ਲਏ। ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਪਰਿਵਾਰਕ ਮੈਂਬਰ ਰਿਸ਼ਤੇਦਾਰੀ ਤੋਂ ਵਾਪਸ ਘਰ ਪਰਤੇ।
ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਜਨਤਾ ਨਗਰ ਗਿਲ ਰੋਡ ਦੇ ਰਹਿਣ ਵਾਲੇ ਸੰਪੂਰਨ ਸਿੰਘ ਦੀ ਸ਼ਿਕਾਇਤ ‘ਤੇ ਇੱਕ ਨੌਜਵਾਨ ਅਤੇ ਦੋ ਅਣਪਛਾਤੀਆਂ ਔਰਤਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਮੁਤਾਬਕ, ਉਹ ਪਰਿਵਾਰ ਸਮੇਤ ਘਰ ਨੂੰ ਤਾਲਾ ਲਗਾ ਕੇ ਕੁਝ ਦਿਨ ਲਈ ਬਾਹਰ ਗਏ ਹੋਏ ਸਨ। ਵਾਪਸੀ ‘ਤੇ ਘਰ ਅੰਦਰ ਸਮਾਨ ਖਿਲਰਿਆ ਮਿਲਿਆ। ਜਾਂਚ ਕਰਨ ‘ਤੇ ਪਤਾ ਲੱਗਿਆ ਕਿ 500 ਆਸਟਰੇਲੀਅਨ ਡਾਲਰ, ਕਰੀਬ 2 ਲੱਖ ਰੁਪਏ ਦੀ ਭਾਰਤੀ ਕਰੰਸੀ, ਸੋਨੇ ਦੇ ਦੋ ਪੈਂਡਲ, ਇੱਕ ਸੋਨੇ ਦੀ ਮੁੰਦਰੀ, 10 ਗ੍ਰਾਮ ਚਾਂਦੀ ਦਾ ਸਿੱਕਾ, ਦੋ ਕਿਲੋ ਬਦਾਮ, ਦੋ ਕਿਲੋ ਪਕਾਨ ਡਰਾਈ ਫਰੂਟ ਸਮੇਤ ਹੋਰ ਸਮਾਨ ਗਾਇਬ ਸੀ।
ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣ ‘ਤੇ ਸਾਹਮਣੇ ਆਇਆ ਕਿ ਗੈਰਹਾਜ਼ਰੀ ਦੌਰਾਨ ਇੱਕ ਨੌਜਵਾਨ ਅਤੇ ਦੋ ਔਰਤਾਂ ਘਰ ਵਿੱਚ ਦਾਖਲ ਹੋਈਆਂ ਅਤੇ ਅਲਮਾਰੀਆਂ ‘ਚੋਂ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਈਆਂ।
ਜਾਂਚ ਅਧਿਕਾਰੀ ਰਣਬੀਰ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਹੋਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਜਾਰੀ ਹੈ।
Theft in a locked house thieves flee with australian dollars cash and gold and silver jewellery
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)