ਦੋਹਰੇ ਕਤਲ ਦਾ ਮੁਲਜ਼ਮ ਗ੍ਰਿਫ਼ਤਾਰ, ਸਰਦੂਲਗੜ੍ਹ ਪੁਲਿਸ ਦੀ ਵੱਡੀ ਕਾਮਯਾਬੀ; ਰਿਮਾਂਡ ਦੌਰਾਨ ਹੋਣਗੇ ਹੋਰ ਖੁਲਾਸੇ

05/03/2026 | Public Times Bureau | Panjab

ਸਰਦੂਲਗੜ੍ਹ ਪੁਲਿਸ ਨੇ ਕਈ ਦਿਨਾਂ ਦੀ ਕੋਸ਼ਿਸ਼ਾਂ ਤੋਂ ਬਾਅਦ ਦੋਹਰੇ ਕਤਲ ਦੀ ਗੁੱਥੀ ਸੁਲਝਾ ਲਈ। ਮੁਲਜ਼ਮ ਗੁਰਪ੍ਰੀਤ ਸਿੰਘ ਉੱਫ ਨਿਉਲਾ ਨੂੰ ਜਸਵੀਰ ਕੁਮਾਰ ਕਾਕਾ ਦੇ ਫਾਰਮ ਹਾਊਸ ਦੇ ਨੇੜੇ ਸ਼ੱਕ ਦੇ ਆਧਾਰ ‘ਤੇ ਕਾਬੂ ਕੀਤਾ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਦੋਹਰਾ ਕਤਲ ਉਸ ਵਲੋਂ ਹੀ ਕੀਤਾ ਗਿਆ। ਐਸ ਪੀ (ਇਨਵੈਸਟੀਗੇਸ਼ਨ) ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਬੀਤੀ 27 ਫਰਵਰੀ ਨੂੰ ਸਰਦੂਲਗੜ੍ਹ ਦੇ ਸ਼ੈਲਰ ਰੋਡ ‘ਤੇ ਜਸਵੀਰ ਕੁਮਾਰ ਕਾਕਾ ਅਤੇ ਬਲਦੇਵ ਸਿੰਘ ਦਾ ਕਤਲ ਹੋਇਆ ਸੀ। ਇਸ ਮਾਮਲੇ ਵਿੱਚ ਮੁਕੱਦਮਾ ਨੰ 50, 27-2-2026 ਧਾਰਾ 103, 3(5) ਬੀਐਨਐਸ ਤਹਿਤ ਨਾ ਮਾਲੂਮ ਵਿਅਕਤੀਆਂ ਖਿਲਾਫ ਦਰਜ ਕੀਤਾ ਗਿਆ।
ਪੁਲਿਸ ਵੱਖ-ਵੱਖ ਟੀਮਾਂ ਬਣਾਕੇ ਫਾਰਮ ਹਾਊਸ ਅਤੇ ਗੁਆਂਢੀਆਂ ਦੀ ਜਾਂਚ ਕਰ ਰਹੀ ਸੀ। ਮੁਢਲੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਗੁਰਪ੍ਰੀਤ ਸਿੰਘ ਨੂੰ ਆਪਣੇ ਪਿਤਾ ਦੀ ਮੌਤ ਕਾਰਨ ਜਸਵੀਰ ਕੁਮਾਰ ਕਾਕਾ ਤੇ ਰੰਜਿਸ਼ ਸੀ। ਇਸ ਰੰਜਿਸ਼ ਕਾਰਨ ਉਸ ਨੇ ਫਾਰਮ ਹਾਊਸ ਵਿੱਚ ਦਾਖਲ ਹੋ ਕੇ ਜਸਵੀਰ ਕੁਮਾਰ ਕਾਕਾ ਅਤੇ ਬਲਦੇਵ ਸਿੰਘ ਦਾ ਕਤਲ ਕਰ ਦਿੱਤਾ। ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ। ਪੁਲਿਸ ਰਿਮਾਂਡ ਦੌਰਾਨ ਹੋਰ ਡੁੰਘਾਈ ਨਾਲ ਪੁੱਛਗਿੱਛ ਕਰੇਗੀ, ਜਿਸ ਨਾਲ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

Double Murder Accused Arrested Big Success Of Sardulgarh Police More Revelations Will Be Made During Remand


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App