ਚੰਡੀਗੜ੍ਹ ਦੇ ਸੈਕਟਰ-35 ਮਾਰਕੀਟ ਵਿੱਚ ਇੱਕ ਚੱਲਦੀ ਕਾਰ ਅਚਾਨਕ ਭਿਆਨਕ ਅੱਗ ਦੀ ਲਪੇਟ ਵਿੱਚ ਆ ਗਈ। ਕਾਰ ਵਿੱਚ ਸਵਾਰ ਰਿਟਾਇਰਡ PCS ਅਧਿਕਾਰੀ ਬਲਵਿੰਦਰ ਸਿੰਘ ਅਤੇ ਉਹਨਾਂ ਦੇ ਦੋਸਤ ਸਮਾਂ ਰਹਿੰਦਿਆਂ ਬਾਹਰ ਨਿਕਲ ਆਏ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ।
ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਸੈਕਟਰ-21 ਤੋਂ ਸੈਕਟਰ-35 ਸਥਿਤ ਕੌਫੀ ਸ਼ਾਪ ਵੱਲ ਜਾ ਰਹੇ ਸਨ। ਜਿਵੇਂ ਹੀ ਉਹ ਮਾਰਕੀਟ ਵਿੱਚ ਪਹੁੰਚੇ, ਇੱਕ ਰਾਹਗੀਰ ਨੇ ਇਸ਼ਾਰਾ ਕਰਦਿਆਂ ਗੱਡੀ ਰੋਕਣ ਲਈ ਕਿਹਾ। ਕਾਰ ਦਾ ਬੋਨਟ ਖੋਲ੍ਹ ਕੇ ਪੁੱਛਣ ‘ਤੇ ਪਤਾ ਲੱਗਾ ਕਿ ਕਾਰ ਵਿੱਚੋਂ ਧੂੰਆਂ ਨਿਕਲ ਰਿਹਾ ਹੈ।
ਬਲਵਿੰਦਰ ਸਿੰਘ ਅਤੇ ਉਹਨਾਂ ਦੇ ਦੋਸਤਾਂ ਨੇ ਤੁਰੰਤ ਕਾਰ ਰੋਕ ਕੇ ਬਾਹਰ ਨਿਕਲ ਆਏ। ਕੁਝ ਹੀ ਪਲਾਂ ਵਿੱਚ ਅੱਗ ਨੇ ਕਾਰ ਨੂੰ ਘੇਰ ਲਿਆ, ਜਿਸ ਕਾਰਨ ਮਾਰਕੀਟ ਵਿੱਚ ਮੌਜੂਦ ਲੋਕਾਂ ਵਿੱਚ ਹੜਕੰਪ ਮਚ ਗਿਆ। ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਸਖ਼ਤ ਮੁਸ਼ੱਕਤ ਨਾਲ ਕਾਬੂ ਪਾਇਆ। ਸਥਾਨਕ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ।
ਬਲਵਿੰਦਰ ਸਿੰਘ ਨੇ ਕਿਹਾ ਕਿ ਜੇ ਰਾਹਗੀਰ ਨੇ ਸਮੇਂ ਸਿਰ ਚੇਤਾਵਨੀ ਨਾ ਦਿੱਤੀ ਹੁੰਦੀ, ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਕਾਰ 2011 ਮਾਡਲ ਦੀ ਸੀ ਅਤੇ ਮੁਢਲੀ ਜਾਂਚ ਵਿੱਚ ਅੱਗ ਲੱਗਣ ਦਾ ਸ਼ਾਰਟ ਸਰਕਟ ਕਾਰਨ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਜਾਰੀ ਹੈ।
A moving car catches fire in chandigarh sector 35 pcs officer safe
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)