ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਪ੍ਰਣਾਲੀ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਪਹਿਲ ਤਹਿਤ ਅਧਿਆਪਕਾਂ ਦਾ ਚੌਥਾ ਬੈਚ ਟ੍ਰੇਨਿੰਗ ਲਈ ਫਿਨਲੈਂਡ ਭੇਜਿਆ ਜਾਵੇਗਾ। ਇਸ ਤਹਿਤ ਮਈ 2026 ਵਿੱਚ 72 ਅਧਿਆਪਕਾਂ ਨੂੰ ਟ੍ਰੇਨਿੰਗ ਲਈ ਭੇਜਣ ਦੀ ਯੋਜਨਾ ਬਣਾਈ ਗਈ ਹੈ।
ਇਸ ਸਬੰਧੀ ਸਟੇਟ ਕਾਉਂਸਿਲ ਓਫ ਏਦੁਕਾਸ਼ਨਾਲ ਰੇਸ਼ਰਚ ਅਤੇ ਟ੍ਰੇਨਿੰਗ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਬੀਪੀਈਓ, ਸੀਐੱਚਟੀ, ਐੱਚਟੀ ਅਤੇ ਪ੍ਰਾਇਮਰੀ ਕੈਟਾਗਰੀ ਦੇ ਅਧਿਆਪਕ ਇਸ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹਨ। ਚੁਣੇ ਗਏ ਅਧਿਆਪਕਾਂ ਨੂੰ ਯੂਨੀਵਰਸਿਟੀ ਓਫ ਤੁਰਕੁ ਵਿੱਚ ਟ੍ਰੇਨਿੰਗ ਦਿੱਤੀ ਜਾਵੇਗੀ।
ਸਿੱਖਿਆ ਵਿਭਾਗ ਵੱਲੋਂ ਟ੍ਰੇਨਿੰਗ ਲਈ ਇੱਛੁਕ ਅਧਿਆਪਕਾਂ ਤੋਂ 6 ਮਾਰਚ ਤੋਂ 13 ਮਾਰਚ 2026 ਸ਼ਾਮ 5 ਵਜੇ ਤੱਕ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਅਧਿਆਪਕ ਆਪਣੀ ਆਈਡੀ ਰਾਹੀਂ ਈ-ਪੰਜਾਬ ਪੋਰਟਲ ਦੇ ਟ੍ਰੇਨਿੰਗ ਲਿੰਕ ‘ਤੇ ਅਪਲਾਈ ਕਰ ਸਕਦੇ ਹਨ।
ਅਰਜ਼ੀਆਂ ਦੀ ਪੜਤਾਲ ਸਬੰਧਿਤ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ 16 ਅਤੇ 17 ਮਾਰਚ ਨੂੰ ਕੀਤੀ ਜਾਵੇਗੀ। ਮੁੱਢਲੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਅਧਿਆਪਕਾਂ ਨੂੰ ਦੂਜੇ ਰਾਊਂਡ ਲਈ ਚੁਣਿਆ ਜਾਵੇਗਾ, ਜਿੱਥੇ ਉਨ੍ਹਾਂ ਦੀ ਏਸੀਆਰ, ਵਿਦਿਅਕ ਯੋਗਤਾ, ਤਜਰਬਾ, ਐਵਾਰਡ, ਕਵਾਲਿਟੀ ਐਜੂਕੇਸ਼ਨ ਵਿੱਚ ਯੋਗਦਾਨ ਅਤੇ ਇੰਟਰਵਿਊ-ਕਮ-ਪ੍ਰੇਜ਼ੇਂਟੇਸ਼ਨ ਦੇ ਆਧਾਰ ‘ਤੇ ਮੈਰਿਟ ਤਿਆਰ ਕੀਤੀ ਜਾਵੇਗੀ।
ਯੋਗਤਾ ਲਈ ਉਮੀਦਵਾਰ ਦੀ ਉਮਰ 50 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਮਾਰਚ 2027 ਤੱਕ ਵੈਲਿਡ ਪਾਸਪੋਰਟ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਉਮੀਦਵਾਰ ਵਿਰੁੱਧ ਕੋਈ ਜਾਂਚ ਜਾਂ ਅਪਰਾਧਿਕ ਮਾਮਲਾ ਪੈਂਡਿੰਗ ਨਹੀਂ ਹੋਣਾ ਚਾਹੀਦਾ।
ਇਸ ਦੇ ਨਾਲ ਹੀ 20 ਵਿਦਿਆਰਥੀਆਂ ਦੇ ਮਾਪਿਆਂ ਦੀ ਸਿਫਾਰਸ਼ ਵੀ ਲਾਜ਼ਮੀ ਹੋਵੇਗੀ, ਜਿਨ੍ਹਾਂ ਵਿੱਚ 10 ਮੌਜੂਦਾ ਅਤੇ 10 ਸਾਬਕਾ ਵਿਦਿਆਰਥੀਆਂ ਦੇ ਮਾਪੇ ਸ਼ਾਮਲ ਹੋਣਗੇ।
72 Teachers From Government Schools Will Go To Finland For Training In May 2026 Applications Will Be Submitted Online By March 13
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)