ਚੱਲਦੀ ਬੱਸ ਚ ਡਰਾਈਵਰ ਨੂੰ ਆਇਆ ਹਾਰਟ ਅਟੈਕ, ਬੱਸ ਪਲਟਨ ਕਾਰਨ 25 ਯਾਤਰੀ ਜ਼ਖ਼ਮੀ, ਡਰਾਈਵਰ ਦੀ ਮੌਤ

07/03/2026 | Public Times Bureau | Panjab

ਅਜਮੇਰ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ ਜਦੋਂ ਚੱਲਦੀ ਬੱਸ ਦੇ ਡਰਾਈਵਰ ਨੂੰ ਅਚਾਨਕ ਹਾਰਟ ਅਟੈਕ ਆ ਗਿਆ। ਡਰਾਈਵਰ ਦੇ ਕਾਬੂ ਗੁਆਉਣ ਕਾਰਨ ਬੱਸ ਡਿਵਾਈਡਰ ‘ਤੇ ਚੜ੍ਹ ਕੇ ਪਲਟ ਗਈ, ਜਿਸ ਵਿੱਚ ਕਰੀਬ 25 ਯਾਤਰੀ ਜ਼ਖ਼ਮੀ ਹੋ ਗਏ, ਜਦਕਿ ਡਰਾਈਵਰ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਬੱਸ ਅਹਿਮਦਾਬਾਦ ਤੋਂ ਸ਼ਿਕਾਰ ਜਾ ਰਹੀ ਸੀ ਅਤੇ ਇਸ ਵਿੱਚ ਸਵਾਰ ਲੋਕ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਯਾਤਰਾ ਕਰ ਰਹੇ ਸਨ।
ਯਾਤਰੀਆਂ ਦੇ ਅਨੁਸਾਰ ਸਵੇਰੇ ਕਰੀਬ ਸਾੜੇ ਤਿੰਨ ਵਜੇ ਦੇ ਆਸਪਾਸ ਬੱਸ ਅਚਾਨਕ ਲਹਿਰਾਉਣ ਲੱਗੀ। ਇਸ ਦੌਰਾਨ ਇੱਕ ਵਿਅਕਤੀ ਡਰਾਈਵਰ ਕੋਲ ਗਿਆ ਤਾਂ ਪਤਾ ਲੱਗਾ ਕਿ ਡਰਾਈਵਰ ਨੂੰ ਹਾਰਟ ਅਟੈਕ ਆ ਗਿਆ ਹੈ ਅਤੇ ਉਹ ਚੱਲਦੀ ਬੱਸ ਵਿੱਚ ਹੀ ਡਿੱਗ ਪਿਆ। ਡਰਾਈਵਰ ਦੇ ਕਾਬੂ ਤੋਂ ਬਾਹਰ ਹੋਣ ਕਾਰਨ ਬੱਸ ਡਿਵਾਈਡਰ ‘ਤੇ ਚੜ੍ਹ ਕੇ ਪਲਟ ਗਈ।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਡੀਐੱਸਪੀ ਮਨੀਸ਼ ਨੇ ਦੱਸਿਆ ਕਿ ਮ੍ਰਿਤਕ ਡਰਾਈਵਰ ਦੀ ਪਛਾਣ ਉਸਦੀ ਜੇਬ ਵਿੱਚੋਂ ਮਿਲੇ ਆਧਾਰ ਕਾਰਡ ਰਾਹੀਂ ਹੋਈ ਹੈ। ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਸੌਂਪ ਦਿੱਤੀ ਜਾਵੇਗੀ।

Driver Suffers Heart Attack In Moving Bus 25 Passengers Injured Due To Overturning Of Bus Driver Dies


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App