ਜਲੰਧਰ, 10 ਮਾਰਚ 2026 – ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਅੱਡਾ ਕਿਸ਼ਨਗੜ੍ਹ ਨੇੜੇ ਟਰੱਕ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਹਾਦਸਾ ਕਾਫੀ ਭਿਆਨਕ ਸੀ, ਜਿਸ ਵਿੱਚ ਕਾਰ ਦੇ ਪਰਖੱਚੇ ਉੱਡ ਗਏ, ਹਾਲਾਂਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਮਿਲੀ ਜਾਣਕਾਰੀ ਮੁਤਾਬਕ ਟਰੱਕ ਨੰਬਰ PB-05-AP-8989 ਜਲੰਧਰ ਵੱਲੋਂ ਆ ਰਿਹਾ ਸੀ, ਜਿਸ ਨੂੰ ਰਘੂਰਾਜ ਪੁੱਤਰ ਪ੍ਰੇਮ ਕੁਮਾਰ ਸ਼ਰਮਾ ਵਾਸੀ ਫਤਿਹਸਿੰਘ ਕਲੋਨੀ, ਅੰਮ੍ਰਿਤਸਰ ਚਲਾ ਰਿਹਾ ਸੀ। ਇਸ ਦੌਰਾਨ ਨਿਸ਼ਾਨ ਮੈਗਨਾਈਟ ਕਾਰ ਨੰਬਰ PB-08-FG-9070 ਕਿਸ਼ਨਗੜ੍ਹ ਚੌਂਕ ਤੋਂ ਭੋਗਪੁਰ ਵੱਲ ਜਾਣ ਲਈ ਹਾਈਵੇ ’ਤੇ ਚੜੀ ਅਤੇ ਦੋਵਾਂ ਵਾਹਨਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ।
ਘਟਨਾ ਦੀ ਸੂਚਨਾ ਮਿਲਣ ’ਤੇ SSF ਟੀਮ ਮੌਕੇ ’ਤੇ ਪਹੁੰਚ ਗਈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਟੀਮ ਨੇ ਕਰੇਨ ਦੀ ਮਦਦ ਨਾਲ ਕਾਰ ਨੂੰ ਹਟਾ ਕੇ ਸੜਕ ਸਾਫ਼ ਕਰਵਾਈ ਅਤੇ ਆਵਾਜਾਈ ਨੂੰ ਦੁਬਾਰਾ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ।ਐਸਐਸਐਫ ਮੁਲਾਜ਼ਮਾਂ ਮੁਤਾਬਕ ਇਸ ਹਾਦਸੇ ਸਬੰਧੀ ਦੋਵਾਂ ਪੱਖਾਂ ਨੇ ਆਪਸੀ ਸਹਿਮਤੀ ਨਾਲ ਰਾਜ਼ੀਨਾਮਾ ਕਰ ਲਿਆ ਹੈ।
Terrible Accident On Jalandhar pathankot Highway Car Destroyed In A Violent Collision Between Truck And Car
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)