ਅੱਜ ਸਵੇਰੇ ਕਰੀਬ 9 ਵਜੇ ਸ੍ਰੀ ਕੀਰਤਪੁਰ ਸਾਹਿਬ ਰੂਪਨਗਰ ਮੁੱਖ ਮਾਰਗ 'ਤੇ ਪਤਾਲਪੁਰੀ ਚੌਂਕ ਦੇ ਨੇੜੇ ਇਕ ਓਵਰਲੋਡ ਬੱਜਰੀ ਨਾਲ ਭਰਿਆ ਟਿੱਪਰ ਸੜਕ ਵਿਚਕਾਰ ਪਲਟ ਗਿਆ, ਜਿਸ ਨਾਲ ਡਰਾਈਵਰ ਕੇਵਿਨ ਸੜਕ 'ਚ ਦੱਬ ਗਿਆ।
ਮੌਕੇ 'ਤੇ ਇਕੱਤਰ ਹੋਏ ਲੋਕਾਂ ਨੇ ਬੜੀ ਜਦੋ-ਜਹਿਦ ਨਾਲ ਹਾਈਡਰੇਅ ਮਸ਼ੀਨਾਂ ਮੰਗਵਾ ਕੇ ਡਰਾਈਵਰ ਨੂੰ ਲਗਭਗ ਇੱਕ ਘੰਟੇ ਬਾਅਦ ਟਿੱਪਰ ਤੋਂ ਬਾਹਰ ਕੱਢਿਆ। ਡਰਾਈਵਰ ਨੂੰ ਜ਼ਖ਼ਮੀ ਹਾਲਤ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਹਸਪਤਾਲ ਦਾਖਲ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ, ਇਹ ਟਿੱਪਰ ਮਹਿੰਦਰਾ ਕੰਪਨੀ ਦਾ ਸੀ ਜਿਸਦਾ ਨੰਬਰ ਐਚ.ਪੀ 80 ਬੀ 9737 ਹੈ। ਇਹ ਟਿੱਪਰ ਹਿਮਾਚਲ ਪ੍ਰਦੇਸ਼ ਤੋਂ ਜ਼ੀਰਕਪੁਰ ਜਾ ਰਿਹਾ ਸੀ। ਜਦੋਂ ਇਹ ਟਿੱਪਰ ਸ੍ਰੀ ਕੀਰਤਪੁਰ ਸਾਹਿਬ ਪਤਾਲਪੁਰੀ ਚੌਂਕ ਨੇੜੇ ਪਹੁੰਚਿਆ ਤਾਂ ਤੇਜ ਰਫਤਾਰ ਅਤੇ ਓਵਰਲੋਡ ਹੋਣ ਕਾਰਨ ਡਰਾਈਵਰ ਇਸਨੂੰ ਕਾਬੂ ਨਹੀਂ ਰੱਖ ਸਕਿਆ ਅਤੇ ਸੜਕ ਦੇ ਵਿਚਕਾਰ ਪਲਟ ਗਿਆ।
ਇਸ ਪਲਟਣ ਕਾਰਨ ਸੜਕ 'ਤੇ ਭਾਰੀ ਜਾਮ ਲੱਗ ਗਿਆ, ਪਰ ਚੰਗੀ ਗੱਲ ਇਹ ਰਹੀ ਕਿ ਕੋਈ ਹੋਰ ਵਾਹਨ ਜਾਂ ਪੈਦਲ ਚੱਲਣ ਵਾਲੇ ਰਾਹਗੀਰ ਇਸ ਘਟਨਾ ਦੀ ਲਪੇਟ ਵਿੱਚ ਨਹੀਂ ਆਏ।
Sri Kiratpur Sahib Overloaded Tipper Overturned Driver Trapped Pulled Out With The Help Of Locals
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)