ਕਮਾਂਡ ਏਰੀਆ ਵਿਕਾਸ ਅਤੇ ਜਲ ਪ੍ਰਬੰਧਨ ਪ੍ਰੋਜੈਕਟ ਦੇ ਆਧੁਨਿਕੀਕਰਨ ਸੰਬੰਧੀ ਇੱਕ ਮੀਟਿੰਗ ਹੋਈ। ਜ਼ਿਲ੍ਹੇ ਵਿੱਚ ਕਮਾਂਡ ਏਰੀਆ ਵਿਕਾਸ ਅਤੇ ਜਲ ਪ੍ਰਬੰਧਨ ਅਧੀਨ ਪ੍ਰਸਤਾਵਿਤ ਪ੍ਰੈਸ਼ਰਾਈਜ਼ਡ ਪਾਈਪ ਸਿੰਚਾਈ ਨੈੱਟਵਰਕ ਪ੍ਰਣਾਲੀ ਨੂੰ ਲਾਗੂ ਕਰਨ 'ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਪ੍ਰੋਜੈਕਟ ਰਾਹੀਂ ਇੱਕ ਦੂਜੇ ਨਾਲ ਲੱਗਦੇ ਵੱਖ-ਵੱਖ ਤਿੰਨ ਜ਼ਿਲ੍ਹਿਆਂ ਦੇ ਛੇ ਪਿੰਡਾਂ ਵਿੱਚ ਕੁੱਲ 1388 ਹੈਕਟੇਅਰ ਰਕਬੇ ਤੱਕ ਆਧੁਨਿਕ ਸਿੰਚਾਈ ਸਹੂਲਤਾਂ ਦਾ ਵਿਸਤਾਰ ਕੀਤਾ ਜਾਵੇਗਾ। ਇਸ ਪ੍ਰੋਜੈਕਟ ਤਹਿਤ ਪੁਰਾਣੇ ਬੋਰਵੈੱਲ ਸਿੰਚਾਈ ਨੂੰ ਇੱਕ ਆਧੁਨਿਕ ਪ੍ਰੈਸ਼ਰਾਈਜ਼ਡ ਪਾਈਪ ਸਿੰਚਾਈ ਨੈੱਟਵਰਕ ਨਾਲ ਬਦਲਿਆ ਜਾਵੇਗਾ ਜਿਸ ਨਾਲ ਪਾਣੀ ਦੀ ਵਰਤੋਂ ਦੀ ਕੁਸ਼ਲਤਾ ਵਿੱਚ ਕਾਫ਼ੀ ਵਾਧਾ ਹੋਵੇਗਾ ਅਤੇ ਦਿਨ ਪ੍ਰਤੀ ਦਿਨ ਵੱਡੇ ਪੱਧਰ 'ਤੇ ਘੱਟ ਰਹੇ ਭੂਮੀਗਤ ਪਾਣੀ ਦੀ ਬੱਚਤ ਹੋਵੇਗੀ।
ਮੀਟਿੰਗ ਵਿੱਚ ਕਮਾਂਡ ਏਰੀਆ ਵਿਕਾਸ ਅਤੇ ਜਲ ਪ੍ਰਬੰਧਨ ਦੇ ਸਟੇਟ ਨੋਡਲ ਅਫ਼ਸਰ ਸੁਪਰਡੈਂਟ ਇੰਜੀਨੀਅਰ ਨਵਜੋਤ ਸਿੰਘ, ਕਾਰਜਕਾਰੀ ਇੰਜੀਨੀਅਰ ਨਮਨ ਜੈਨ ਅਤੇ ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੇ ਪ੍ਰਤੀਨਿਧੀ ਰਾਜੇਸ਼ ਕੁਮਾਰ ਅਤੇ ਰੋਹਿਤ ਸ਼ਰਮਾ ਦੇ ਨਾਲ-ਨਾਲ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ, ਮਿੱਟੀ ਅਤੇ ਪਾਣੀ ਸੰਭਾਲ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਸੀ.ਐਸ.ਆਈ.ਆਰ ਨਵੀਂ ਦਿੱਲੀ ਅਤੇ ਆਈ.ਟੀ ਵਿਭਾਗ ਅਤੇ ਈ.ਆਈ.ਟੀ ਟੈਕਨਾਲੋਜੀਜ਼, ਬੰਗਲੌਰ ਦੇ ਅਧਿਕਾਰੀ ਸ਼ਾਮਲ ਹੋਏ।
ਮੀਟਿੰਗ ਦੌਰਾਨ ਖੇਤੀਬਾੜੀ ਅਤੇ ਬਾਗਬਾਨੀ ਵਿਭਾਗਾਂ ਨੂੰ ਸਥਾਨਕ ਪੱਧਰ ਦੀਆਂ ਮੀਟਿੰਗਾਂ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਜਿੱਥੇ ਕਿਸਾਨਾਂ ਨੂੰ ਇਸ ਪ੍ਰੋਜੈਕਟ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਸਿੰਚਾਈ ਪ੍ਰਣਾਲੀ ਦੀ ਸਰਵੋਤਮ ਅਤੇ ਪ੍ਰਭਾਵਸ਼ਾਲੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਫਸਲੀ ਵਿਭਿੰਨਤਾ ਵੱਲ ਉਤਸ਼ਾਹਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਾਗਬਾਨੀ ਵਿਭਾਗ ਨੂੰ ਬਾਗਬਾਨੀ ਕਲੱਸਟਰਾਂ ਦੀ ਪਛਾਣ ਕਰਨ, ਸੂਖਮ ਸਿੰਚਾਈ ਸਕੀਮਾਂ ਨਾਲ ਜੁੜਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ।
Meeting Held On Modern Pressurized Pipe Irrigation Network Project In Ludhiana
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)