ਜਲੰਧਰ ਚ 8ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਦਾ ਸੱਚ ਆਇਆ ਆਇਆ ਸਾਹਮਣੇ; 6ਵੀਂ ਮੰਜ਼ਿਲ ਤੋਂ ਮਾਰੀ ਸੀ ਛਾਲ

15/03/2026 | Public Times Bureau | Panjab

ਜਲੰਧਰ ਹਾਈਟਸ ਫਲੈਟਾਂ ਵਿੱਚ 14 ਸਾਲਾ ਵਿਦਿਆਰਥਣ ਭੂਮਿਕਾ ਦੀ ਮੌਤ ਦੇ ਮਾਮਲੇ ਵਿੱਚ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਤੋਂ ਇਹ ਪਤਾ ਚਲਦਾ ਹੈ ਕਿ ਵਿਦਿਆਰਥਣ ਨੇ ਛੇਵੀਂ ਮੰਜ਼ਿਲ ਤੋਂ ਛਾਲ ਮਾਰੀ। ਇਹ ਵੀ ਸੰਭਾਵਨਾ ਵਧੀ ਹੈ ਕਿ ਉਸ ਨੇ ਖ਼ੁਦਕੁਸ਼ੀ ਕੀਤੀ ਸੀ। ਭੂਮਿਕਾ ਕੈਂਬਰਿਜ ਸਕੂਲ ਵਿੱਚ ਅੱਠਵੀਂ ਜਮਾਤ ਦੀ ਵਿਦਿਆਰਥਣ ਸੀ, ਅਤੇ ਘਟਨਾ ਦੇ ਤੁਰੰਤ ਬਾਅਦ ਪਰਿਵਾਰ ਨੇ ਕਤਲ ਦਾ ਖ਼ਦਸ਼ਾ ਪ੍ਰਗਟਾਇਆ ਸੀ।
ਸੀਸੀਟੀਵੀ ਫੁਟੇਜ ਵਿੱਚ ਵਿਦਿਆਰਥਣ ਭੂਮਿਕਾ ਸਕੂਲ ਦੇ ਬਾਹਰ ਇੱਕੱਲੀ ਨਿਕਲਦੀ ਦਿਖਾਈ ਦਿੰਦੀ ਹੈ। ਉਹ ਆਟੋ ਰਾਹੀਂ ਜਲੰਧਰ ਹਾਈਟਸ ਪਹੁੰਚਦੀ ਹੈ ਅਤੇ ਉੱਥੇ ਪਹੁੰਚ ਕੇ ਸੁਰੱਖਿਆ ਗਾਰਡ ਨਾਲ ਗੱਲਬਾਤ ਕਰਦੀ ਹੈ। ਫਿਰ ਉਹ ਛੇਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਛਾਲ ਮਾਰ ਦਿੰਦੀ ਹੈ।
ਪਿਰਿਵਾਰ ਦੇ ਮੁਤਾਬਕ, ਪਹਿਲਾਂ ਉਨ੍ਹਾਂ ਨੇ ਸਕੂਲ ਪ੍ਰਬੰਧਕਾਂ 'ਤੇ ਲਾਪਰਵਾਹੀ ਦੇ ਦੋਸ਼ ਲਗਾਏ ਅਤੇ ਕਿਹਾ ਕਿ ਸਕੂਲ ਵਿੱਚ ਬੱਚਿਆਂ ਦੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਨਹੀਂ ਹਨ। ਇਸ ਮਾਮਲੇ ਦੇ ਵਿਰੋਧ ਵਿੱਚ ਪਰਿਵਾਰ ਨੇ ਸਕੂਲ ਦੇ ਬਾਹਰ ਧਰਨਾ ਵੀ ਦਿੱਤਾ ਸੀ।
ਭੂਮਿਕਾ ਦੇ ਚਾਚਾ ਭਾਰਤੀ ਆਂਗਰਾ ਨੇ ਦੱਸਿਆ ਕਿ ਉਸਦੀ ਮਾਂ ਨੇ ਭੂਮਿਕਾ ਨੂੰ ਸ਼ਾਮ 4 ਵਜੇ ਸਕੂਲ ਤੋਂ ਛੱਡ ਕੇ ਘਰ ਜਾ ਰਹੀ ਸੀ, ਅਤੇ ਚਾਰ ਵਜੇ ਤੋਂ ਕੁਝ ਸਮੇਂ ਬਾਅਦ ਉਹ ਸਕੂਲ ਤੋਂ ਬਾਹਰ ਨਿਕਲ ਕੇ ਜਲੰਧਰ ਹਾਈਟਸ ਪਹੁੰਚੀ। ਉਸਨੇ ਫਲੈਟਾਂ ਵਿੱਚ ਪਹੁੰਚ ਕੇ ਗਾਰਡ ਨਾਲ ਗੱਲ ਕੀਤੀ ਅਤੇ ਫਿਰ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ।
ਚਾਚਾ ਦੇ ਅਨੁਸਾਰ, ਬੱਚੀ ਕੋਲੋਂ ਇੱਕ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿੱਚ ਉਸਨੇ ਲਿਖਿਆ ਕਿ ਉਹ ਪੜ੍ਹਾਈ ਵਿੱਚ ਦੋ ਵਿਸ਼ਿਆਂ ਵਿੱਚ ਫੇਲ੍ਹ ਹੋ ਗਈ ਹੈ, ਇਸ ਲਈ ਉਹ ਖ਼ੁਦਕੁਸ਼ੀ ਕਰ ਰਹੀ ਹੈ। ਪਰ ਪਰਿਵਾਰ ਦਾ ਕਹਿਣਾ ਹੈ ਕਿ ਉਸ 'ਤੇ ਪੜ੍ਹਾਈ ਨੂੰ ਲੈ ਕੇ ਕੋਈ ਦਬਾਅ ਨਹੀਂ ਸੀ ਅਤੇ ਉਹ ਪੜ੍ਹਾਈ ਵਿੱਚ ਠੀਕ ਸੀ।
ਥਾਣਾ ਸਦਰ ਦੇ ਐੱਸਐੱਚਓ ਸੰਜੀਵ ਸੂਰੀ ਨੇ ਦੱਸਿਆ ਕਿ ਜਾਂਚ ਵਿੱਚ ਇਹ ਪਤਾ ਚਲਿਆ ਹੈ ਕਿ ਵਿਦਿਆਰਥਣ ਸਕੂਲ ਤੋਂ ਆਟੋ ਰਾਹੀਂ ਫਲੈਟਾਂ ਪਹੁੰਚੀ ਸੀ ਅਤੇ ਫਿਰ ਛੇਵੀਂ ਮੰਜ਼ਿਲ ਦੀ ਸਾਂਝੀ ਬਾਲਕੋਨੀ ਤੋਂ ਛਾਲ ਮਾਰੀ। ਸੀਸੀਟੀਵੀ ਫੁਟੇਜ ਦੀ ਜਾਂਚ ਵਿੱਚ ਕੋਈ ਸ਼ੱਕੀ ਗੱਲ ਸਾਹਮਣੇ ਨਹੀਂ ਆਈ ਹੈ।
ਜਾਂਚ ਦੇ ਅਧਾਰ 'ਤੇ ਇਹ ਪਤਾ ਲੱਗਾ ਹੈ ਕਿ ਭੂਮਿਕਾ ਬਾਲਕੋਨੀ ਦੀ ਕੰਧ 'ਤੇ ਬੈਠੀ ਹੋਈ ਸੀ ਅਤੇ ਉਥੋਂ ਹੀ ਉਸਨੇ ਛਾਲ ਮਾਰੀ। ਡਿੱਗਣ ਕਾਰਨ ਉਸਦੇ ਸਿਰ 'ਤੇ ਗੰਭੀਰ ਸੱਟ ਲੱਗੀ ਜਿਸ ਨਾਲ ਉਸਦੀ ਮੌਤ ਹੋ ਗਈ।

The Truth Behind The Death Of A Class 8 Student In Jalandhar Has Come To Light She Jumped From The 6th Floor


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App