ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਐਲਾਨ ਕੀਤਾ ਹੈ ਕਿ ਰੋਪੜ ਹੈੱਡਵਰਕਸ ਵਿਖੇ ਪੰਜਾਬ ਦਾ ਪਹਿਲਾ ਇਰੀਗੇਸ਼ਨ ਮਿਊਜ਼ੀਅਮ ਸਥਾਪਤ ਕੀਤਾ ਜਾਵੇਗਾ, ਜਿਸ ਦਾ ਕੰਮ ਅਪ੍ਰੈਲ 2026 ਤੋਂ ਸ਼ੁਰੂ ਹੋ ਕੇ 30 ਸਤੰਬਰ 2026 ਤੱਕ ਮੁਕੰਮਲ ਕਰਨ ਦਾ ਟੀਚਾ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਅਜੇ ਤੱਕ ਕਿਸੇ ਵੀ ਥਾਂ ਇਰੀਗੇਸ਼ਨ ਮਿਊਜ਼ੀਅਮ ਨਹੀਂ ਬਣਾਇਆ ਗਿਆ ਸੀ, ਇਸ ਲਈ ਇਤਿਹਾਸਕ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਰੋਪੜ ਹੈੱਡਵਰਕਸ ਨੂੰ ਚੁਣਿਆ ਗਿਆ ਹੈ। ਇਹ ਢਾਂਚਾ ਸਾਲ 1881 ਵਿੱਚ ਬਣਿਆ ਸੀ ਅਤੇ 1930 ਵਿੱਚ ਇਸ ਦੀ ਰੀ-ਮਾਡਲਿੰਗ ਕੀਤੀ ਗਈ ਸੀ, ਜਿਸ ਕਾਰਨ ਇਹ ਪੰਜਾਬ ਦੇ ਸਭ ਤੋਂ ਪੁਰਾਣੇ ਅਤੇ ਮਹੱਤਵਪੂਰਨ ਜਲ ਪ੍ਰਬੰਧ ਪ੍ਰੋਜੈਕਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਮਿਊਜ਼ੀਅਮ ਲਈ ਮੌਜੂਦਾ ਖਾਲੀ ਪਈ ਸਟੋਰ ਸ਼ੈੱਡ ਬਿਲਡਿੰਗ ਦਾ ਨਵੀਨੀਕਰਨ ਕਰਕੇ ਇਸਨੂੰ ਆਧੁਨਿਕ ਰੂਪ ਦਿੱਤਾ ਜਾਵੇਗਾ। ਇੱਥੇ ਵੱਡੇ ਡੈਮਾਂ ਦੇ ਮਾਡਲ, ਨਹਿਰੀ ਪ੍ਰਣਾਲੀ ਦੇ ਨੈੱਟਵਰਕ, ਹਾਈਡ੍ਰੋਲੋਜੀਕਲ ਅਤੇ ਹਾਈਡ੍ਰੋਲਿਕ ਸਿਸਟਮ ਦੇ ਤਕਨੀਕੀ ਮਾਡਲ ਪ੍ਰਦਰਸ਼ਿਤ ਕੀਤੇ ਜਾਣਗੇ।
ਇਸ ਤੋਂ ਇਲਾਵਾ ਪੰਜਾਬ ਦੇ ਮਹੱਤਵਪੂਰਨ ਜਲ ਸਰੋਤ ਪ੍ਰੋਜੈਕਟਾਂ ਨਾਲ ਸਬੰਧਤ ਫੋਟੋਗ੍ਰਾਫ, ਇਤਿਹਾਸਕ ਦਸਤਾਵੇਜ਼, ਤਕਨੀਕੀ ਨਕਸ਼ੇ ਅਤੇ ਸਮਝੌਤਿਆਂ ਦੀਆਂ ਕਾਪੀਆਂ ਵੀ ਮਿਊਜ਼ੀਅਮ ਵਿੱਚ ਰੱਖੀਆਂ ਜਾਣਗੀਆਂ। ਵਿਜ਼ਟਰਾਂ ਲਈ ਆਧੁਨਿਕ ਵੀਡੀਓ ਪ੍ਰਜ਼ੈਂਟੇਸ਼ਨ ਰੂਮ ਵੀ ਬਣਾਇਆ ਜਾਵੇਗਾ, ਜਿੱਥੇ ਨਹਿਰੀ ਪ੍ਰਣਾਲੀ ਦੇ ਵਿਕਾਸ ਅਤੇ ਪਾਣੀ ਦੇ ਸੰਭਾਲ ਬਾਰੇ ਡਿਜੀਟਲ ਜਾਣਕਾਰੀ ਦਿੱਤੀ ਜਾਵੇਗੀ।
Punjab s First Irrigation Museum To Be Built At Ropar Headworks Work To Start From April 2026
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)