ਮੋਗਾ – ਪੰਜਾਬ ਦੇ ਬਾਘਾਪੁਰਾਣਾ ਖੇਤਰ ਵਿੱਚ ਇੱਕ ਵੱਡੀ ਧੋਖਾਧੜੀ ਦਾ ਖ਼ੁਲਾਸਾ ਹੋਇਆ ਹੈ, ਜਿਸ ਵਿੱਚ ਇੱਕ NRI ਅਤੇ ਦੋ ਨੰਬਰਦਾਰਾਂ ਸਮੇਤ ਪੰਜ ਵਿਅਕਤੀਆਂ ਨੇ ਮਿਲ ਕੇ ਇੱਕ ਮ੍ਰਿਤਕ ਵਿਅਕਤੀ ਦੇ ਨਾਮ 'ਤੇ ਜਾਲੀ ਦਸਤਾਵੇਜ਼ ਤਿਆਰ ਕਰਕੇ 1.5 ਕਰੋੜ ਰੁਪਏ ਦੀ ਠੱਗੀ ਕੀਤੀ। ਇਹ ਧੋਖਾਧੜੀ 2021 ਵਿੱਚ ਕੀਤੀ ਗਈ ਸੀ, ਜਦੋਂ ਦੋਸ਼ੀਆਂ ਨੇ ਮ੍ਰਿਤਕ ਗੁਰਦੇਵ ਸਿੰਘ ਦੇ ਨਾਮ 'ਤੇ ਕਿਸੇ ਹੋਰ ਵਿਅਕਤੀ ਨੂੰ ਖੜ੍ਹਾ ਕਰਕੇ ਫਰਜ਼ੀ ਵਸੀਕਾ ਤਸਦੀਕ ਕਰਵਾਇਆ।
ਪਿੰਡ ਸੁਖਾਨੰਦ ਦੇ ਨਿਵਾਸੀ ਹਰਭਗਵਾਨ ਸਿੰਘ ਦੀ ਸ਼ਿਕਾਇਤ 'ਤੇ ਪੁਲਿਸ ਨੇ ਜਾਂਚ ਕੀਤੀ ਅਤੇ ਇਹ ਮਾਮਲਾ ਦਰਜ ਕੀਤਾ। ਸਾਜ਼ਿਸ਼ ਵਿੱਚ ਸ਼ਾਮਲ ਮੁਲਜ਼ਮਾਂ ਵਿੱਚ ਨੰਬਰਦਾਰ ਕੁਲਜੀਤ ਸਿੰਘ, NRI ਨਿਰਭੈ ਸਿੰਘ, ਰਘੁਵੀਰ ਸਿੰਘ ਅਤੇ ਨੰਬਰਦਾਰ ਹਰਪ੍ਰੀਤ ਸਿੰਘ ਸ਼ਾਮਲ ਹਨ।
ਇਨ੍ਹਾਂ ਨੇ ਸਮਾਲਸਰ ਦੇ ਸਬ-ਰਜਿਸਟਰਾਰ ਦਫ਼ਤਰ ਵਿੱਚ ਫਰਜ਼ੀ ਰਜਿਸਟਰੀਆਂ ਕਰਵਾਈਆਂ, ਜਿਸ ਵਿੱਚ ਰਵਿੰਦਰ ਸਿੰਘ ਅਤੇ ਕੁਲਜੀਤ ਸਿੰਘ ਦੇ ਨਾਮ ਵੀ ਸ਼ਾਮਲ ਹਨ। ਖਰੀਦਦਾਰ ਪੱਖ ਤੋਂ ਜਾਲੀ ਦਸਤਾਵੇਜ਼ਾਂ ਦੇ ਆਧਾਰ 'ਤੇ 1,50,10,625 ਰੁਪਏ ਹਾਸਲ ਕੀਤੇ ਗਏ।
fraud With Fake Documents In Moga Rs 1 5 Crore Fraud Exposed Through Conspiracy Of Nris And Number Crunchers
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)