ਜਲੰਧਰ ਨਗਰ ਨਿਗਮ ਦਾ ਸਾਲ 2026-27 ਲਈ ਪੇਸ਼ ਕੀਤਾ ਗਿਆ ਬਜਟ ਇਜਲਾਸ ਸੋਮਵਾਰ ਨੂੰ ਭਾਰੀ ਹੰਗਾਮੇ ਦੀ ਭੇਟ ਚੜ੍ਹ ਗਿਆ। ਜਿਵੇਂ ਹੀ ਨਿਗਮ ਵੱਲੋਂ ਬਜਟ ਪੇਸ਼ ਕੀਤਾ ਗਿਆ, ਵਿਰੋਧੀ ਧਿਰਾਂ ਨੇ ਤਿੱਖਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਦਨ ਦਾ ਮਾਹੌਲ ਕਾਫ਼ੀ ਤਣਾਅਪੂਰਨ ਬਣ ਗਿਆ, ਪਰ ਹੰਗਾਮੇ ਦੇ ਬਾਵਜੂਦ ਬਜਟ ਨੂੰ ਮਹਿਜ਼ ਢਾਈ ਮਿੰਟਾਂ ਵਿੱਚ ਹੀ ਮਨਜ਼ੂਰੀ ਦੇ ਦਿੱਤੀ ਗਈ।
ਸਵੇਰੇ 11 ਵਜੇ ਰੈੱਡ ਕ੍ਰਾਸ ਭਵਨ ਵਿੱਚ ਹੋਈ ਨਿਗਮ ਹਾਊਸ ਦੀ ਮੀਟਿੰਗ ਵਿੱਚ ਕੁੱਲ 569 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਮੀਟਿੰਗ ਦੌਰਾਨ ਬਜਟ ਦੇ ਨਾਲ-ਨਾਲ ਸ਼ਹਿਰ ਦੇ ਵਿਕਾਸ ਨਾਲ ਸੰਬੰਧਿਤ ਕਈ ਮਹੱਤਵਪੂਰਨ ਮਤੇ ਵੀ ਰੱਖੇ ਗਏ।
ਸਭ ਤੋਂ ਪਹਿਲਾਂ ਬਜਟ ‘ਤੇ ਸੰਖੇਪ ਚਰਚਾ ਕੀਤੀ ਗਈ, ਜਿਸ ਤੋਂ ਬਾਅਦ ਲਗਭਗ 280 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਲਈ ਪ੍ਰਸਤਾਵ ਪੇਸ਼ ਕੀਤੇ ਗਏ। ਹਾਲਾਂਕਿ ਵਿਰੋਧੀ ਪੱਖ ਵੱਲੋਂ ਇਸ ਪ੍ਰਕਿਰਿਆ ‘ਤੇ ਸਵਾਲ ਖੜ੍ਹੇ ਕੀਤੇ ਗਏ ਅਤੇ ਪੂਰੀ ਚਰਚਾ ਦੀ ਮੰਗ ਕੀਤੀ ਗਈ, ਪਰ ਹੰਗਾਮੇ ਕਾਰਨ ਕਾਰਵਾਈ ਤੇਜ਼ੀ ਨਾਲ ਅੱਗੇ ਵਧਾਈ ਗਈ।
ਇਸ ਸਾਲ ਦੇ ਬਜਟ ਵਿੱਚ ਨਗਰ ਨਿਗਮ ਨੇ ਆਮਦਨ ਵਧਾਉਣ ਲਈ ਬਿਲਡਿੰਗ ਸ਼ਾਖਾ ‘ਤੇ ਸਭ ਤੋਂ ਵੱਧ ਭਰੋਸਾ ਕੀਤਾ ਹੈ। ਅੰਦਾਜ਼ੇ ਮੁਤਾਬਕ ਇਸ ਸ਼ਾਖਾ ਤੋਂ ਲਗਭਗ 100 ਕਰੋੜ ਰੁਪਏ ਦੀ ਆਮਦਨ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਪ੍ਰਾਪਰਟੀ ਟੈਕਸ ਤੋਂ 80 ਕਰੋੜ ਅਤੇ ਪਾਣੀ ਸਪਲਾਈ ਵਿਭਾਗ ਤੋਂ 25 ਕਰੋੜ ਰੁਪਏ ਦੀ ਆਮਦਨ ਦਾ ਅਨੁਮਾਨ ਲਗਾਇਆ ਗਿਆ ਹੈ।
ਹੰਗਾਮੇ ਵਿਚਕਾਰ ਬਜਟ ਪਾਸ ਹੋਣ ਕਾਰਨ ਨਿਗਮ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਸ਼ਹਿਰ ਦੇ ਵਿਕਾਸ ਅਤੇ ਆਰਥਿਕ ਯੋਜਨਾਬੰਦੀ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਇਸ ਬਜਟ ਦੀ ਕਾਰਵਾਈ ‘ਤੇ ਸਭ ਦੀ ਨਜ਼ਰ ਰਹੇਗੀ।
Jalandhar Municipal Corporation Budget Passed Amidst Uproar Rs 569 Crore Approved In Two And A Half Minutes
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)