ਵਿਸ਼ਾਖਾਪਟਨਮ ਤੋਂ ਇੱਕ ਬਹੁਤ ਹੀ ਸਹਿਮਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਭਾਰਤੀ ਜਲ ਸੈਨਾ ਦੇ ਇੱਕ ਕਰਮਚਾਰੀ ਨੇ ਆਪਣੀ 28 ਸਾਲਾ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਮੁਲਜ਼ਮ ਨੇ ਸਬੂਤ ਮਿਟਾਉਣ ਲਈ ਲਾਸ਼ ਦੇ ਟੁਕੜੇ-ਟੁਕੜੇ ਕਰਕੇ ਕੁਝ ਹਿੱਸੇ ਫਰਿੱਜ ਵਿੱਚ ਲੁਕਾ ਦਿੱਤੇ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਚਿੰਤਦਾ ਰਵਿੰਦਰ ਵਜੋਂ ਹੋਈ ਹੈ, ਜੋ ਆਈਐਨਐਸ ਡੇਗਾ ‘ਤੇ ਤਾਇਨਾਤ ਹੈ। ਮ੍ਰਿਤਕਾ ਦੀ ਪਛਾਣ ਮੋਨਿਕਾ ਵਜੋਂ ਹੋਈ ਹੈ, ਜਿਸ ਨਾਲ ਉਸਦਾ 2021 ਤੋਂ ਜਾਣ-ਪਛਾਣ ਸੀ। ਦੋਵਾਂ ਦੀ ਮੁਲਾਕਾਤ ਇੱਕ ਡੇਟਿੰਗ ਐਪ ਰਾਹੀਂ ਹੋਈ ਸੀ ਅਤੇ ਸਮੇਂ ਦੇ ਨਾਲ ਉਨ੍ਹਾਂ ਦੇ ਸਬੰਧ ਨਜ਼ਦੀਕੀ ਬਣ ਗਏ ਸਨ।
ਜਾਂਚ ਅਧਿਕਾਰੀਆਂ ਮੁਤਾਬਕ, ਦੋਵੇਂ ਅਕਸਰ ਪਾਰਕਾਂ ਅਤੇ ਸਿਨੇਮਾ ਘਰਾਂ ਵਿੱਚ ਮਿਲਦੇ ਰਹਿੰਦੇ ਸਨ। ਹਾਲਾਂਕਿ, ਰਿਸ਼ਤੇ ਵਿੱਚ ਤਣਾਅ ਉਸ ਵੇਲੇ ਵਧ ਗਿਆ ਜਦੋਂ ਮ੍ਰਿਤਕਾ ਵੱਲੋਂ ਮੁਲਜ਼ਮ ਤੋਂ ਲਗਭਗ ਸਾਢੇ ਤਿੰਨ ਲੱਖ ਰੁਪਏ ਲੈਣ ਅਤੇ ਉਸ ਦੀ ਪਤਨੀ ਨੂੰ ਰਿਸ਼ਤੇ ਬਾਰੇ ਦੱਸਣ ਦੀ ਧਮਕੀ ਦੇਣ ਦੀ ਗੱਲ ਸਾਹਮਣੇ ਆਈ।
ਘਟਨਾ ਵਾਲੇ ਦਿਨ ਮੁਲਜ਼ਮ ਨੇ ਔਰਤ ਨੂੰ ਆਪਣੇ ਫਲੈਟ ‘ਤੇ ਬੁਲਾਇਆ। ਇੱਥੇ ਦੋਵਾਂ ਵਿਚਾਲੇ ਤਿੱਖੀ ਬਹਿਸ ਹੋਈ, ਜਿਸ ਤੋਂ ਬਾਅਦ ਉਸ ਨੇ ਗਲਾ ਘੁੱਟ ਕੇ ਉਸ ਦੀ ਹਤਿਆ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਆਨਲਾਈਨ ਚਾਕੂ ਮੰਗਵਾ ਕੇ ਲਾਸ਼ ਦੇ ਟੁਕੜੇ ਕੀਤੇ ਅਤੇ ਕੁਝ ਹਿੱਸੇ ਫਰਿੱਜ ਵਿੱਚ ਰੱਖ ਦਿੱਤੇ।
ਪੁਲਿਸ ਅਨੁਸਾਰ, ਮੁਲਜ਼ਮ ਨੇ ਬਾਅਦ ਵਿੱਚ ਕੁਝ ਅੰਗ ਅਦਾਵਿਵਰਮ ਦੇ ਨੇੜੇ ਇਕ ਸੁੰਨਸਾਨ ਥਾਂ ‘ਤੇ ਲੈ ਜਾ ਕੇ ਸਾੜ ਦਿੱਤੇ ਅਤੇ ਬਾਕੀ ਹਿੱਸੇ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤੇ, ਤਾਂ ਜੋ ਸਬੂਤ ਮਿਟਾਏ ਜਾ ਸਕਣ।
ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਇੱਕ ਵਾਰ ਫਿਰ ਦਰਸਾਉਂਦੀ ਹੈ ਕਿ ਨਿੱਜੀ ਰਿਸ਼ਤਿਆਂ ਵਿੱਚ ਪੈਦਾ ਹੋਣ ਵਾਲੇ ਵਿਵਾਦ ਕਈ ਵਾਰ ਕਿੰਨੇ ਭਿਆਨਕ ਅੰਜਾਮ ਤੱਕ ਪਹੁੰਚ ਸਕਦੇ ਹਨ।
Horrific Incident Navy Officer Kills Girlfriend Dismembers Body Hides Organs In Fridge
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)