ਪਿੰਡ ਲੁਬਾਣਗੜ੍ਹ ਵਿੱਚ ਅਵਾਰਾ ਕੁੱਤਿਆਂ ਦੇ ਹਮਲੇ ਨਾਲ ਮਚੀ ਦਹਿਸ਼ਤ, ਦਰਜਨ ਭਰ ਲੋਕ ਜਖ਼ਮੀ

31/03/2026 | Public Times Bureau | Panjab

ਪਿੰਡ ਲੁਬਾਣਗੜ੍ਹ ਵਿਖੇ ਪਿਛਲੇ 2 ਦਿਨਾਂ ਵਿਚ ਅਵਾਰਾ ਤੇ ਹਲਕੇ ਹੋਏ ਕੁੱਤਿਆਂ ਨੇ ਅੱਧੀ ਦਰਜਨ ਤੋਂ ਵੱਧ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ ਹੈ। ਪਿੰਡ ਲੁਬਾਣਗੜ੍ਹ ਵਿਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਡਰਦੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ। ਜਾਣਕਾਰੀ ਅਨੁਸਾਰ ਦਾਦੀ ਜਸਵਿੰਦਰ ਕੌਰ ਆਪਣੀ ਮਾਸੂਮ 3 ਸਾਲਾ ਪੋਤਰੀ ਨੂੰ ਨਾਲ ਲੈ ਕੇ ਖੇਤਾਂ ਵਿਚ ਪਸ਼ੂਆਂ ਦਾ ਚਾਰਾ ਲੈਣ ਗਈ ਸੀ ਕਿ ਅਚਾਨਕ ਇੱਕ ਅਵਾਰਾ ਕੁੱਤੇ ਨੇ ਹਮਲਾ ਕਰ ਦਿੱਤਾ ਜੋ ਬੱਚੀ ਨੂੰ ਘੜੀਸ ਕੇ ਖੇਤਾਂ ਵਿਚ ਲੈ ਗਿਆ। ਦਾਦੀ ਵਲੋਂ ਜਦੋਂ ਆਪਣੀ ਪੋਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁੱਤੇ ਨੇ ਦੋਵਾਂ ਨੂੰ ਵੱਢ-ਵੱਢ ਕੇ ਜਖ਼ਮੀ ਕਰ ਦਿੱਤਾ, ਇੱਥੋਂ ਤੱਕ ਮਾਸੂਮ ਬੱਚੀ ਦੇ ਗੁਪਤ ਅੰਗ ’ਤੇ ਵੀ ਕੱਟਣ ਦੇ ਨਿਸ਼ਾਨ ਹਨ। ਉਕਤ ਦੋਵੇਂ ਦਾਦੀ-ਪੋਤੀ ਨੂੰ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ।

ਇੱਕ ਹੋਰ ਮਾਮਲੇ ਵਿਚ ਔਰਤ ਨਰਿੰਦਰ ਕੌਰ ਜੋ ਕਿ ਦੁੱਧ ਲੈਣ ਲਈ ਪਿੰਡ ਵਿਚ ਕਿਸੇ ਦੇ ਘਰ ਗਈ ਸੀ ਤਾਂ ਰਸਤੇ ਵਿਚ ਉਕਤ ਅਵਾਰਾ ਕੁੱਤੇ ਨੇ ਹੀ ਰਸਤੇ ਵਿਚ ਹਮਲਾ ਕਰ ਦਿੱਤਾ। ਇਸ ਔਰਤ ਦੇ ਵੀ ਪੇਟ, ਬਾਹਾਂ ਨੂੰ ਕੱਟਿਆ ਅਤੇ ਉਂਗਲੀ ਤੱਕ ਇਹ ਕੁੱਤਾ ਖਾ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਉਣਾ ਪਿਆ। ਇੱਕ ਮਹਿਲਾ ਜਸਵਿੰਦਰ ਕੌਰ ਜੋ ਕਿ ਆਪਣੇ ਘਰ ਨੇੜ੍ਹੇ ਗੁਆਂਢ ਵਿਚ ਕਿਸੇ ਨੂੰ ਮਿਲਣ ਜਾ ਰਹੀ ਸੀ ਤਾਂ ਉਸ ਦੇ ਮੂੰਹ ਨੂੰ ਨਿਸ਼ਾਨਾ ਬਣਾਉਂਦਿਆਂ ਅਵਾਰਾ ਕੁੱਤੇ ਨੇ ਹਮਲਾ ਕਰ ਦਿੱਤਾ।

ਇਸ ਔਰਤ ਦੇ ਕੁੱਤਾ ਬੁੱਲ੍ਹ ਤੇ ਮੂੰਹ ਨੋਚ ਕੇ ਖਾ ਗਿਆ ਜਿਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਪੀ.ਜੀ.ਆਈ. ਦਾਖਲ ਕਰਵਾਉਣਾ ਪਿਆ। ਇਨ੍ਹਾਂ ਘਟਨਾਵਾਂ ਤੋਂ ਇਲਾਵਾ ਪਿੰਡ ਦੀਆਂ ਕਈ ਹੋਰ ਔਰਤਾਂ ਨੂੰ ਵੀ ਅਵਾਰਾ ਕੁੱਤੇ ਨੇ ਕੱਟਿਆ ਜਿਸ ਕਾਰਨ ਉਨ੍ਹਾਂ ਨੂੰ ਵੀ ਇਲਾਜ ਲਈ ਦਾਖਲ ਕਰਵਾਉਣਾ ਪਿਆ। ਇਸ ਸਮੇਂ ਪਿੰਡ ਲੁਬਾਣਗੜ੍ਹ ਵਿਚ ਦਹਿਸ਼ਤ ਵਾਲਾ ਮਾਹੌਲ ਹੈ ਅਤੇ ਕਿਸਾਨ ਆਗੂ ਮਨਰਾਜ ਸਿੰਘ ਲੁਬਾਣਗੜ੍ਹ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਲੋਕ ਇਸ ਸਮੇਂ ਬਹੁਤ ਸਹਿਮੇ ਹੋਏ ਹਨ ਜੋ ਕਿ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ, ਇਸ ਲਈ ਪ੍ਰਸ਼ਾਸਨ ਤੁਰੰਤ ਪਿੰਡ ਵਿਚ ਆ ਕੇ ਹਲਕੇ ਹੋਏ ਕੁੱਤਿਆਂ ਦਾ ਹੱਲ ਕਰੇ।

Stray Dog attack In Lubangarh Village Dozens Injured


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App