ਠੇਕੇਦਾਰ ਦੀ ਕੁੱਟਮਾਰ ਤੋਂ ਪਰੇਸ਼ਾਨ ਹੋ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ , ਪਰਿਵਾਰ ਕਰ ਰਿਹਾ ਇਨਸਾਫ ਦੀ ਮੰਗ

01/04/2026 | Public Times Bureau | Panjab

ਸਮਰਾਲਾ ਤੋਂ ਇੱਕ ਦਿਲ ਦਹਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 20 ਸਾਲਾ ਨੌਜਵਾਨ ਮੁਹੰਮਦ ਇਰਫਾਨ ਵੱਲੋਂ ਕਥਿਤ ਤੌਰ 'ਤੇ ਨੀਲੋਂ ਨਹਿਰ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰਨ ਦੀ ਘਟਨਾ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਇਸ ਮਾਮਲੇ ਵਿੱਚ ਪਰਿਵਾਰ ਨੇ ਠੇਕੇਦਾਰ 'ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਤਲ ਦੀ ਸੰਭਾਵਨਾ ਵੀ ਜਤਾਈ ਹੈ।ਮ੍ਰਿਤਕ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਮਾਂ ਨੂੰ ਫੋਨ ਕਰ ਕਿਹਾ ਠੇਕੇਦਾਰ ਨੇ ਮੈਨੂੰ ਕੁੱਟਿਆ ਕਰਨ ਲੱਗਾ ਹਾਂ ਆਤਮ ਹੱਤਿਆ.
ਮ੍ਰਿਤਕ ਦੇ ਪਿਤਾ ਸ਼ੌਕਤ ਹੁਸੈਨ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬੱਬੂ ਨਾਮਕ ਠੇਕੇਦਾਰ ਕੋਲ ਦਿਹਾੜੀਦਾਰ ਵਜੋਂ ਕੰਮ ਕਰਦਾ ਸੀ ਅਤੇ ਉਹ ਅਕਸਰ ਮਜ਼ਦੂਰਾਂ ਨੂੰ ਪੈਸਿਆਂ ਲਈ ਤੰਗ ਕਰਦਾ ਸੀ। 20 ਤਰੀਕ ਨੂੰ ਇਰਫਾਨ ਹਿਮਾਚਲ ਤੋਂ ਲੁਧਿਆਣਾ ਆਇਆ ਸੀ ਅਤੇ ਉਸਨੇ ਦੱਸਿਆ ਸੀ ਕਿ ਉਹ ਨਵੀਂ ਫੈਕਟਰੀ ਵਿੱਚ ਕੰਮ ਸ਼ੁਰੂ ਕਰਨ ਵਾਲਾ ਹੈ।ਪਰਿਵਾਰ ਅਨੁਸਾਰ, 28 ਤਰੀਕ ਨੂੰ ਠੇਕੇਦਾਰ ਨੇ ਇਰਫਾਨ ਨੂੰ ਫੋਨ ਕਰਕੇ ਬੁਲਾਇਆ। ਉਸੇ ਦਿਨ ਸ਼ਾਮ ਨੂੰ ਠੇਕੇਦਾਰ ਨੇ ਘਰ ਫੋਨ ਕਰਕੇ ਦੱਸਿਆ ਕਿ ਇਰਫਾਨ ਉਸਨੂੰ ਗਾਲਾਂ ਕੱਢ ਰਿਹਾ ਹੈ। ਜਦੋਂ ਪਿਤਾ ਨੇ ਪੁੱਤਰ ਨਾਲ ਗੱਲ ਕੀਤੀ ਤਾਂ ਉਹ ਰੋਂਦਾ ਹੋਇਆ ਬੋਲਾ ਕਿ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਉਹ ਚੱਲਣ ਦੇ ਯੋਗ ਨਹੀਂ ਹੈ।ਕੁਝ ਸਮੇਂ ਬਾਅਦ ਇਰਫਾਨ ਦਾ ਦੁਬਾਰਾ ਫੋਨ ਆਇਆ, ਜਿਸ ਵਿੱਚ ਉਸਨੇ ਦੱਸਿਆ ਕਿ ਉਸਦਾ ਮੋਟਰਸਾਈਕਲ ਗੜ੍ਹੀ ਪੁਲ ਕੋਲ ਖੜ੍ਹਾ ਹੈ ਅਤੇ ਉਹ ਨਹਿਰ ਵਿੱਚ ਛਾਲ ਮਾਰਣ ਜਾ ਰਿਹਾ ਹੈ। ਇਸ ਤੋਂ ਬਾਅਦ ਉਸਦਾ ਕੋਈ ਸੰਪਰਕ ਨਹੀਂ ਹੋਇਆ।
ਪਰਿਵਾਰ ਦਾ ਦੋਸ਼ ਹੈ ਕਿ ਠੇਕੇਦਾਰ ਨੇ ਵਰਕਸ਼ਾਪ ਵਿੱਚ ਹੋਰ ਲੋਕਾਂ ਨਾਲ ਮਿਲ ਕੇ ਉਸਦੀ ਕੁੱਟਮਾਰ ਕਰਵਾਈ ਅਤੇ ਸੰਭਵ ਹੈ ਕਿ ਉਸਨੂੰ ਮਾਰ ਕੇ ਨਹਿਰ ਵਿੱਚ ਸੁੱਟਿਆ ਗਿਆ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਮੋਟਰਸਾਈਕਲ ਮਿਲਿਆ ਹੈ, ਉੱਥੇ ਸੀਸੀਟੀਵੀ ਕੈਮਰੇ ਹੋਣ ਦੇ ਬਾਵਜੂਦ ਲਾਈਟ ਨਾ ਹੋਣ ਦੀ ਗੱਲ ਸ਼ੱਕ ਪੈਦਾ ਕਰਦੀ ਹੈ। ਦੁੱਖ ਦੀ ਗੱਲ ਹੈ ਕਿ ਇਰਫਾਨ ਦਾ ਵਿਆਹ ਸਿਰਫ 11 ਮਹੀਨੇ ਪਹਿਲਾਂ ਹੋਇਆ ਸੀ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Upset By Contractor s Beating Youth Takes Horrific Step Family Demands Justice


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App