ਪ੍ਰਯਾਗਰਾਜ ਮਹਾਕੁੰਭ ਵਿੱਚ ਰੁਦਰਾਕਸ਼ ਦੀਆਂ ਮਾਲਾਵਾਂ ਵੇਚਣ ਤੋਂ ਬਾਅਦ ਸੁਰਖੀਆਂ ਵਿਚ ਆਈ ਮੋਨਾਲਿਸਾ ਦੇ ਕੇਰਲ ਵਿੱਚ ਵਿਆਹ ਦੇ ਮਾਮਲੇ ਵਿਚ ਇੱਕ ਨਵਾਂ ਮੋੜ ਆ ਗਿਆ ਹੈ। ਰਾਸ਼ਟਰੀ ਅਨੁਸੂਚਿਤ ਜਨਜਾਤੀ ਕਮਿਸ਼ਨ (ਐੱਨਸੀਐੱਸਟੀ) ਨੇ ਆਪਣੀ ਜਾਂਚ ਵਿੱਚ ਮੋਨਾਲਿਸਾ ਨੂੰ ਨਾਬਾਲਿਗ ਪਾਇਆ ਹੈ, ਜਿਸ ਦੇ ਤਹਿਤ ਫਰਮਾਨ ਖ਼ਾਨ 'ਤੇ ਲਵ ਜਿਹਾਦ ਦੇ ਦੋਸ਼ ਲਗਾਏ ਜਾ ਰਹੇ ਹਨ।
ਜਾਂਚ ਰਿਪੋਰਟ ਦੇ ਅਨੁਸਾਰ, ਮਹੇਸ਼ਵਰ ਜ਼ਿਲ੍ਹੇ ਦੇ ਕਮਿਊਨਿਟੀ ਸਿਹਤ ਕੇਂਦਰ ਦੇ ਰਿਕਾਰਡ ਵਿੱਚ ਮੋਨਾਲਿਸਾ ਦੀ ਜਨਮ ਤਾਰੀਖ 30 ਦਸੰਬਰ 2009 ਦਰਜ ਹੈ, ਜਿਸ ਦੇ ਆਧਾਰ 'ਤੇ ਉਸ ਦੀ ਉਮਰ 11 ਮਾਰਚ 2026 ਨੂੰ ਹੋਏ ਵਿਆਹ ਸਮੇਂ ਲਗਪਗ 16 ਸਾਲ ਸੀ। ਇਸ ਦੇ ਨਾਲ ਹੀ, ਕਮਿਸ਼ਨ ਨੇ ਮਹੇਸ਼ਵਰ ਥਾਣਾ ਪੁਲਿਸ ਨੂੰ ਮੋਨਾਲਿਸਾ ਦੇ ਵਿਆਹ ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਫਰਮਾਨ ਖ਼ਾਨ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੇ ਕਹਿਆ ਹੈ।
ਗਾਜ਼ੀਆਬਾਦ ਦੇ ਵਕੀਲ ਪ੍ਰਥਮ ਦੁਬੇ ਨੇ 17 ਮਾਰਚ ਨੂੰ ਕਮਿਸ਼ਨ ਤੋਂ ਮੋਨਾਲਿਸਾ ਦੇ ਨਾਬਾਲਿਗ ਹੋਣ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ। ਕਮਿਸ਼ਨ ਦੀ ਜਾਂਚ ਟੀਮ ਨੇ ਕੇਰਲ ਅਤੇ ਮਹੇਸ਼ਵਰ ਵਿਚ ਦਸਤਾਵੇਜ਼ਾਂ ਅਤੇ ਤੱਥਾਂ ਦੀ ਪੜਤਾਲ ਕੀਤੀ ਅਤੇ ਪਤਾ ਲਗਾਇਆ ਕਿ ਵਿਆਹ ਰਜਿਸਟ੍ਰੇਸ਼ਨ ਵਿੱਚ ਕੁਝ ਜਨਮ ਤਾਰੀਖਾਂ ਵੱਖ-ਵੱਖ ਦਰਜ ਕੀਤੀਆਂ ਗਈਆਂ ਹਨ, ਜੋ ਸ਼ੱਕੀ ਹਨ। ਜਾਂਚ ਟੀਮ ਦੇ ਇਸ ਨਤੀਜੇ ਦੇ ਬਾਅਦ, ਮਹੇਸ਼ਵਰ ਥਾਣਾ ਪੁਲਿਸ ਨੇ ਫਰਮਾਨ ਖ਼ਾਨ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 173 ਤਹਿਤ ਅਗਵਾ ਦੇ ਦੋਸ਼ਾਂ 'ਚ ਮਾਮਲਾ ਦਰਜ ਕਰ ਲਿਆ ਹੈ।
New Twist In Monalisa s Minor Case Kidnapping Case Registered Against Farman Khan
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)