ਪੰਜਾਬ ਦੇ ਤਾਰਨ ਤਾਰਨ ਵਿਖੇ ਸਥਿਤ ਪਵਿੱਤਰ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਤਾਰਨ ਤਾਰਨ ‘ਚ ਸ਼ੁੱਕਰਵਾਰ ਮੱਸਿਆ ਦੇ ਦਿਹਾੜੇ ਦੌਰਾਨ ਇੱਕ ਚਿੰਤਾਜਨਕ ਘਟਨਾ ਵਾਪਰੀ। ਇਕ ਵਿਅਕਤੀ ਨੇ ਅਚਾਨਕ ਪਵਿੱਤਰ ਸਰੋਵਰ ਵਿੱਚ ਛਾਲ ਮਾਰ ਦਿੱਤੀ, ਜਿਸ ਨਾਲ ਮੌਕੇ ‘ਤੇ ਹੜਕੰਪ ਮਚ ਗਿਆ।
ਜਾਣਕਾਰੀ ਮੁਤਾਬਕ, ਉਕਤ ਵਿਅਕਤੀ ਦੀਵਾਨ ਹਾਲ ਤੋਂ ਬਾਹਰ ਨਿਕਲ ਕੇ ਕੱਪੜਿਆਂ ਸਮੇਤ ਹੀ ਸਰੋਵਰ ਵਿੱਚ ਕੂਦ ਪਿਆ। ਘਟਨਾ ਦੇ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਸੇਵਾਦਾਰਾਂ ਅਤੇ ਪ੍ਰਬੰਧਕਾਂ ਵੱਲੋਂ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਪਰ ਪਾਣੀ ਡੂੰਘਾ ਹੋਣ ਕਾਰਨ ਕੋਈ ਸਫਲਤਾ ਨਹੀਂ ਮਿਲੀ।
ਇਸ ਸਬੰਧੀ ਮੈਨੇਜਰ ਹਰਜਿੰਦਰ ਸਿੰਘ ਪੱਟੀ ਨੇ ਦੱਸਿਆ ਕਿ ਵਿਅਕਤੀ ਦੀ ਭਾਲ ਲਈ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਗੋਤਾਖੋਰ ਬੁਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਲ ਮੁਹਿੰਮ ਜਾਰੀ ਹੈ ਅਤੇ ਜਲਦ ਹੀ ਵਿਅਕਤੀ ਬਾਰੇ ਹੋਰ ਜਾਣਕਾਰੀ ਸਾਹਮਣੇ ਆ ਸਕਦੀ ਹੈ।
ਫਿਲਹਾਲ, ਸਥਿਤੀ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਪ੍ਰਬੰਧਕਾਂ ਵੱਲੋਂ ਸਰੋਵਰ ‘ਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
A Person Took A Terrifying Step In Sri Darbar Sahib Tarn Taran After Listening To The Kirtan The Person Jumped Into The Sarovar
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)