ਨਿਊਜ਼ੀਲੈਂਡ ਦੇ Takanini ਵਿਖੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿੱਚ ਆਯੋਜਿਤ ਮੁਫ਼ਤ ਫੂਡ ਡ੍ਰਾਈਵ ਨੇ ਸਥਾਨਕ ਭਾਈਚਾਰੇ ਅਤੇ ਅੰਤਰਰਾਸ਼ਟਰੀ ਪ੍ਰਤੀਨਿਧੀਆਂ ਤੋਂ ਵੱਡੀ ਸ਼ਲਾਘਾ ਹਾਸਲ ਕੀਤੀ ਹੈ। ਇਹ ਸਮਾਗਮ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਵੱਲੋਂ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਰਦਾਸ ਕਰਕੇ ਕੀਤੀ ਗਈ। ਇਸ ਮੌਕੇ ਇੱਕ ਹਜ਼ਾਰ ਤੋਂ ਵੱਧ ਲੋੜਵੰਦ ਲੋਕਾਂ ਨੂੰ ਮੁਫ਼ਤ ਭੋਜਨ ਕਿੱਟਾਂ ਵੰਡੀਆਂ ਗਈਆਂ।
ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਧਰਮ ਦੀ ਲੰਗਰ ਪਰੰਪਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ “ਸੱਚਾ ਸੌਦਾ” ਸਿਧਾਂਤ ਤੋਂ ਸ਼ੁਰੂ ਹੋਈ ਸੀ ਅਤੇ ਅੱਜ ਇਹ ਪੂਰੇ ਵਿਸ਼ਵ ਵਿੱਚ ਮਨੁੱਖਤਾ ਸੇਵਾ ਦਾ ਪ੍ਰਤੀਕ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਜਾਤ-ਪਾਤ, ਧਰਮ ਅਤੇ ਅਮੀਰੀ-ਗਰੀਬੀ ਦੇ ਭੇਦ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਭਲਾਈ ਕਰਦੀ ਹੈ।
ਇਸ ਮੌਕੇ ਨਿਊਜ਼ੀਲੈਂਡ ਦੇ ਸੰਸਦ ਮੈਂਬਰ ਗ੍ਰੈਗ ਫਲੈਮਿੰਗ ਨੇ ਸਿੱਖ ਭਾਈਚਾਰੇ ਦੀ ਸੇਵਾ ਭਾਵਨਾ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਇਸ ਉਪਰਾਲੇ ਨੂੰ ਸਮਾਜਿਕ ਏਕਤਾ ਦਾ ਮਿਸਾਲੀ ਕਦਮ ਦੱਸਿਆ।
ਇਸ ਤੋਂ ਪਹਿਲਾਂ ਮਾਓਰੀ ਭਾਈਚਾਰੇ ਨੇ ਜਥੇਦਾਰ ਗੜਗੱਜ ਦਾ ਰਵਾਇਤੀ ਢੰਗ ਨਾਲ ਸਨਮਾਨ ਕੀਤਾ। ਮਾਓਰੀ ਪ੍ਰਤੀਨਿਧੀਆਂ ਨੇ ਕਿਹਾ ਕਿ ਉਹ ਸਿੱਖ ਸਿਧਾਂਤਾਂ ਅਤੇ ਸੇਵਾ ਭਾਵਨਾ ਦਾ ਸਤਿਕਾਰ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਸਿੱਖ ਭਾਈਚਾਰੇ ਨਾਲ ਸਹਿਯੋਗ ਜਾਰੀ ਰੱਖਣਗੇ।
ਸਮਾਗਮ ਵਿੱਚ ਸਥਾਨਕ ਆਗੂਆਂ ਅਤੇ ਵੱਖ-ਵੱਖ ਸੰਗਠਨਾਂ ਨੇ ਵੀ ਹਾਜ਼ਰੀ ਭਰੀ ਅਤੇ ਇਸ ਉਪਰਾਲੇ ਨੂੰ ਮਨੁੱਖਤਾ ਸੇਵਾ, ਭਾਈਚਾਰਕ ਏਕਤਾ ਅਤੇ ਧਾਰਮਿਕ ਸਹਿਯੋਗ ਦਾ ਸ਼ਾਨਦਾਰ ਉਦਾਹਰਨ ਕਰਾਰ ਦਿੱਤਾ।
A Huge Success Of Sikh Service In New Zealand Free Food Drive Praised Warmly Honored By Maori Community
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)