1007 ਕਰਮਚਾਰੀਆਂ ਦੀਆਂ ਪੁਰਾਣੀਆਂ ਆਈਡੀ ਰਹਿਣਗੀਆਂ ਬਰਕਰਾਰ, ਤਨਖਾਹਾਂ ਦਾ ਰਾਹ ਸੁਗਮ

25/04/2026 | Public Times Bureau | Panjab

ਪੰਜਾਬ ਦੇ ਸਿੱਖਿਆ ਵਿਭਾਗ ਨੇ ਸਮਗ੍ਰ ਸਿੱਖਿਆ ਅਭਿਆਨ ਤਹਿਤ ਹਾਲ ਹੀ ਵਿੱਚ ਪੱਕੇ ਕੀਤੇ ਗਏ 1007 ਗੈਰ-ਅਧਿਆਪਕ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਵਿਭਾਗ ਨੇ ਆਪਣੇ ਪਹਿਲਾਂ ਜਾਰੀ ਕੀਤੇ ਹੁਕਮ ਨੂੰ ਰੱਦ ਕਰਦੇ ਹੋਏ ਕਰਮਚਾਰੀਆਂ ਦੀਆਂ ਪੁਰਾਣੀਆਂ ਪਛਾਣ ਆਈਡੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।
ਸਿੱਖਿਆ ਡਾਇਰੈਕਟੋਰੇਟ (ਸੈਕੰਡਰੀ), ਪੰਜਾਬ ਵੱਲੋਂ ਜਾਰੀ ਪੁਰਾਣਾ ਹੁਕਮ ਨੰਬਰ 1070023/202695578 ਹੁਣ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ। ਪਹਿਲਾਂ ਨਿਰਦੇਸ਼ ਦਿੱਤੇ ਗਏ ਸਨ ਕਿ ਇਹਨਾਂ ਕਰਮਚਾਰੀਆਂ ਲਈ ਨਵੀਆਂ ਆਈ.ਐੱਚ.ਆਰ.ਐੱਮ.ਐੱਸ. ਅਤੇ ਈ-ਪੰਜਾਬ ਆਈਡੀ ਬਣਾਈਆਂ ਜਾਣ, ਪਰ ਹੁਣ ਇਹ ਫੈਸਲਾ ਵਾਪਸ ਲੈ ਲਿਆ ਗਿਆ ਹੈ।
ਨਵੀਆਂ ਹਦਾਇਤਾਂ ਅਨੁਸਾਰ ਹੁਣ ਸਾਰੇ 1007 ਕਰਮਚਾਰੀ ਆਪਣੀਆਂ ਪੁਰਾਣੀਆਂ ਆਈਡੀ ਨਾਲ ਹੀ ਕੰਮ ਜਾਰੀ ਰੱਖਣਗੇ। ਇਸ ਫੈਸਲੇ ਦਾ ਮੁੱਖ ਉਦੇਸ਼ ਕਰਮਚਾਰੀਆਂ ਦੇ ਐੱਨ.ਪੀ.ਐੱਸ. ਅਤੇ ਪੀ.ਆਰ.ਏ.ਐੱਨ. ਨੰਬਰ ਜਲਦੀ ਜਾਰੀ ਕਰਨਾ ਅਤੇ ਤਨਖਾਹਾਂ ਦੇ ਭੁਗਤਾਨ ਵਿੱਚ ਆਉਣ ਵਾਲੀ ਦੇਰੀ ਨੂੰ ਰੋਕਣਾ ਦੱਸਿਆ ਗਿਆ ਹੈ।
ਇਸ ਪ੍ਰਕਿਰਿਆ ਤਹਿਤ ਕਰਮਚਾਰੀਆਂ ਨੂੰ ਇੱਕ ਸਵੈ-ਘੋਸ਼ਣਾ ਪੱਤਰ ਵੀ ਦੇਣਾ ਹੋਵੇਗਾ, ਜਿਸ ਵਿੱਚ ਉਹ ਇਹ ਸਹਿਮਤੀ ਦੇਣਗੇ ਕਿ ਪੁਰਾਣੀ ਆਈਡੀ ਸਿਰਫ਼ ਤਨਖਾਹ ਜਾਰੀ ਕਰਨ ਲਈ ਹੀ ਵਰਤੀ ਜਾਵੇਗੀ। ਨਾਲ ਹੀ ਉਹ ਇਹ ਵੀ ਸਵੀਕਾਰ ਕਰਨਗੇ ਕਿ ਉਹ ਪਿਛਲੀ ਅਸਥਾਈ ਸੇਵਾ ਦੇ ਆਧਾਰ ‘ਤੇ ਕਿਸੇ ਵਾਧੂ ਲਾਭ ਦੀ ਮੰਗ ਨਹੀਂ ਕਰਨਗੇ ਅਤੇ ਇਸ ਮਾਮਲੇ ਨੂੰ ਲੈ ਕੇ ਕਿਸੇ ਵੀ ਅਦਾਲਤੀ ਕਾਰਵਾਈ ਦਾ ਸਹਾਰਾ ਨਹੀਂ ਲੈਣਗੇ।
ਸਿੱਖਿਆ ਡਾਇਰੈਕਟੋਰੇਟ ਵੱਲੋਂ ਇਹ ਹੁਕਮ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਭੇਜੇ ਗਏ ਹਨ ਤਾਂ ਜੋ ਨਵੀਂ ਤਾਇਨਾਤੀ ਅਤੇ ਤਨਖਾਹ ਜਾਰੀ ਕਰਨ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਅੱਗੇ ਵਧ ਸਕੇ।

Old Ids Of 1007 Employees Will Remain Intact Smooth Path To Salaries


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App