ਅਮਰੀਕਾ ਦੇ ਵ੍ਹਾਈਟ ਹਾਊਸ ਕਾਰਸਪੋਂਡੈਂਟਸ ਡਿਨਰ ਦੌਰਾਨ ਵਾਸ਼ਿੰਗਟਨ ਦੇ ਹੋਟਲ ਹਿਲਟਨ ਦੇ ਬਾਹਰ ਹੋਈ ਗੋਲੀਬਾਰੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਦੀ ਪਛਾਣ 31 ਸਾਲਾ ਕੋਲ ਥਾਮਸ ਐਲਨ ਵਜੋਂ ਹੋਈ ਹੈ, ਜੋ ਕੈਲੀਫੋਰਨੀਆ ਦਾ ਰਹਿਣ ਵਾਲਾ ਹੈ। ਐਲਨ NASA ਦੇ ਰਿਸਰਚ ਸਕਾਲਰ ਅਤੇ ਇੱਕ ਮਕੈਨੀਕਲ ਇੰਜੀਨੀਅਰ ਹੈ।
ਗੋਲੀਬਾਰੀ ਤੋਂ ਪਹਿਲਾਂ, ਐਲਨ ਨੂੰ ਇੱਕ ਸੁਰੱਖਿਆ ਚੈੱਕ ਪੋਸਟ 'ਤੇ ਰੋਕ ਲਿਆ ਗਿਆ ਸੀ, ਜਿੱਥੇ ਰਾਸ਼ਟਰਪਤੀ ਸਮੇਤ 2,500 ਮਹਿਮਾਨ ਮੌਜੂਦ ਸਨ। ਉਸ ਤੋਂ ਬਾਅਦ, ਅਮਰੀਕੀ ਸੀਕਰੇਟ ਸਰਵਿਸ ਅਤੇ ਸਥਾਨਕ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ।
ਐਲਨ ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ (Caltech) ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਟ ਹੈ ਅਤੇ ਕੰਪਿਊਟਰ ਸਾਇੰਸ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ। 2014 ਵਿੱਚ ਉਸ ਨੇ NASA ਦੀ ਜੈੱਟ ਪ੍ਰੋਪਲਸ਼ਨ ਲਾਇਬ੍ਰੇਰੀ ਵਿੱਚ ਸਮਰ ਅੰਡਰ ਗ੍ਰੈਜੂਏਟ ਰਿਸਰਚ ਸਕਾਲਰਸ਼ਿਪ ਲਈ ਹਿੱਸਾ ਲਿਆ।
ਗੇਮ ਡਿਵੈਲਪਰ ਵਜੋਂ ਵੀ ਉਹ ਜਾਣਿਆ ਜਾਂਦਾ ਹੈ, ਜਿਸ ਨੇ 'Bohrdom' ਅਤੇ 'First Law' ਵਰਗੀਆਂ ਗੇਮਾਂ ਬਣਾਈਆਂ ਹਨ। 2024 ਵਿੱਚ ਉਸ ਨੇ ਕਮਲਾ ਹੈਰਿਸ ਨੂੰ ਚੰਦਾ ਦਿੱਤਾ ਅਤੇ ਲਾਸ ਏਂਜਲਸ ਕਾਉਂਟੀ ਵਿੱਚ 'ਟੀਚਰ ਆਫ ਦਾ ਮੰਥ' ਵੀ ਚੁਣਿਆ ਗਿਆ ਸੀ।
FBI ਦੇ ਡਾਇਰੈਕਟਰ ਕਾਸ਼ ਪਟੇਲ ਨੇ ਦੱਸਿਆ ਕਿ ਏਜੰਸੀ ਐਲਨ ਦੇ ਪਿਛੋਕੜ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਹਮਲੇ ਦੇ ਮਕਸਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਐਲਨ 'ਤੇ 'ਹਿੰਸਕ ਅਪਰਾਧ ਦੌਰਾਨ ਹਥਿਆਰ ਦੀ ਵਰਤੋਂ ਕਰਨ' ਅਤੇ 'ਖ਼ਤਰਨਾਕ ਹਥਿਆਰ ਨਾਲ ਸੰਘੀ ਅਧਿਕਾਰੀ 'ਤੇ ਹਮਲਾ ਕਰਨ' ਦੇ ਦੋਸ਼ ਲਗਾਏ ਜਾ ਰਹੇ ਹਨ, ਅਤੇ ਉਸਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
Cole Allen Who Shot At White House Dinner Arrested Nasa Researcher And Engineer Turns Out To Be The Attacker
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)