ਸਾਬਕਾ DIG ਭੁੱਲਰ ਦੇ ਟਿਕਾਣਿਆਂ 'ਤੇ ਕੀਤੀ ਵੱਡੀ ਕਾਰਵਾਈ, ਇੱਕੋ ਸਮੇਂ 11 ਥਾਵਾਂ 'ਤੇ ED ਦੀ Raid, ਜਾਂਚ ਜਾਰੀ

27/04/2026 | Public Times Bureau | Panjab

ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ED ਵੱਲੋਂ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਹੋਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤਹਿਤ ਪੰਜਾਬ ਅਤੇ ਚੰਡੀਗੜ੍ਹ ਸਮੇਤ ਕਈ ਥਾਵਾਂ ’ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ ਹੈ।
ਇਹ ਕਾਰਵਾਈ CBI ਦੇ ਐਂਟੀ ਕਰਪਸ਼ਨ ਬਿਊਰੋ, ਚੰਡੀਗੜ੍ਹ ਵੱਲੋਂ ਦਰਜ ਮੂਲ ਮਾਮਲਿਆਂ ਦੇ ਆਧਾਰ ’ਤੇ ਸ਼ੁਰੂ ਕੀਤੀ ਗਈ ਹੈ। ਦੋਸ਼ ਹਨ ਕਿ ਇਕ ਦਲਾਲ ਰਾਹੀਂ ਅਪਰਾਧਿਕ ਕੇਸ ਨੂੰ ਨਿਪਟਾਉਣ ਲਈ ਗੈਰਕਾਨੂੰਨੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਜਾਣੇ-ਪਹਿਚਾਣੇ ਆਮਦਨ ਸਰੋਤਾਂ ਨਾਲੋਂ ਵੱਧ ਸੰਪਤੀ ਇਕੱਠੀ ਕਰਨ ਦੇ ਮਾਮਲੇ ਵੀ ਸਾਹਮਣੇ ਆਏ ਹਨ।
ਇਨਫੋਰਸਮੈਂਟ ਡਿਰੇਕ੍ਟਰਤੇ ਵੱਲੋਂ ਕਾਨੂੰਨ ਦੀ ਧਾਰਾ 17 ਅਧੀਨ ਕੁੱਲ 11 ਥਾਵਾਂ ’ਤੇ ਤਲਾਸ਼ੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਚੰਡੀਗੜ੍ਹ ਵਿੱਚ 2, ਲੁਧਿਆਣਾ ਜ਼ਿਲ੍ਹੇ ਵਿੱਚ 5, ਪਟਿਆਲਾ ਵਿੱਚ 2, ਨਾਭਾ ਵਿੱਚ 1 ਅਤੇ ਜਲੰਧਰ ਵਿੱਚ 1 ਥਾਂ ਸ਼ਾਮਲ ਹੈ। ਇਹ ਛਾਪੇ ਆਰੋਪੀਆਂ, ਉਨ੍ਹਾਂ ਦੇ ਸਾਥੀਆਂ ਅਤੇ ਸ਼ੱਕੀ ਬੇਨਾਮੀ ਵਿਅਕਤੀਆਂ ਨਾਲ ਸੰਬੰਧਤ ਥਾਵਾਂ ’ਤੇ ਮਾਰੇ ਜਾ ਰਹੇ ਹਨ।
ਇਸ ਕਾਰਵਾਈ ਦਾ ਮੁੱਖ ਉਦੇਸ਼ ਅਪਰਾਧ ਰਾਹੀਂ ਪ੍ਰਾਪਤ ਕੀਤੀ ਗਈ ਰਕਮ ਦਾ ਪਤਾ ਲਗਾਉਣਾ, ਬੇਨਾਮੀ ਸੰਪਤੀਆਂ ਦੀ ਪਛਾਣ ਕਰਨਾ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਸਬੂਤ ਇਕੱਠੇ ਕਰਨਾ ਹੈ। ਜਾਂਚ ਏਜੰਸੀ ਵੱਲੋਂ ਮਿਲ ਰਹੇ ਸਬੂਤਾਂ ਦੇ ਆਧਾਰ ’ਤੇ ਅਗਲੇ ਕਦਮ ਚੁੱਕੇ ਜਾਣ ਦੀ ਸੰਭਾਵਨਾ ਹੈ।

Major Operation Carried Out At Former Dig Bhullar s Locations Ed Raids 11 Places Simultaneously Investigation Continues


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App