ਬਿਹਾਰ ਦੇ ਬਾਂਕਾ ਜ਼ਿਲ੍ਹੇ ਦੇ ਰਜੌਨ ਬਲਾਕ ਅਧੀਨ ਪਿੰਡ ਉਪਰਾਮਾ ਵਿੱਚ 32 ਸਾਲਾ ਮਹਿਲਾ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਲਈ ਰਿਸ਼ਤੇ ਵਿੱਚ ਲੱਗਦੇ ਭਾਣਜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ’ਤੇ ਗਲਤ ਨੀਅਤ ਨਾਲ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ਲਗੇ ਹਨ।
ਮ੍ਰਿਤਕਾ ਮੂਲ ਤੌਰ ’ਤੇ ਖਿਡੱਡੀ ਪਿੰਡ ਦੀ ਵਸਨੀਕ ਸੀ ਅਤੇ ਆਪਣੇ ਦੋ ਪੁੱਤਰਾਂ ਤੇ ਇੱਕ ਧੀ ਨਾਲ ਰਹਿ ਰਹੀ ਸੀ, ਜਦਕਿ ਉਸਦਾ ਪਤੀ ਹੈਦਰਾਬਾਦ ਵਿੱਚ ਮਜ਼ਦੂਰੀ ਕਰਦਾ ਹੈ। ਪਰਿਵਾਰ ਅਨੁਸਾਰ, ਭਾਗਲਪੁਰ ਨਾਲ ਸੰਬੰਧਤ ਰਾਜੇਸ਼ ਨਾਮਕ ਭਾਣਜਾ ਉਸ ਨੂੰ ਅਕਸਰ ਤੰਗ ਕਰਦਾ ਸੀ। ਵਿਰੋਧ ਕਰਨ ’ਤੇ ਉਸ ਨੇ ਮਹਿਲਾ ਨੂੰ ਲਾਠੀਆਂ ਅਤੇ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ।
ਪਰਿਵਾਰ ਦਾ ਇਹ ਵੀ ਦਾਅਵਾ ਹੈ ਕਿ ਮਹਿਲਾ ਨੇ ਘਟਨਾ ਤੋਂ ਦੋ ਦਿਨ ਪਹਿਲਾਂ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਹਾਲਾਂਕਿ ਪੁਲਿਸ ਨੇ ਅਜਿਹੀ ਕਿਸੇ ਵੀ ਸ਼ਿਕਾਇਤ ਮਿਲਣ ਤੋਂ ਇਨਕਾਰ ਕੀਤਾ ਹੈ।
ਮ੍ਰਿਤਕਾ ਦੇ 14 ਸਾਲਾ ਪੁੱਤਰ ਨੇ ਦੱਸਿਆ ਕਿ ਘਟਨਾ ਵੇਲੇ ਨੇੜੇ ਹੀ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ ਅਤੇ ਉੱਚੀ ਆਵਾਜ਼ ਵਿੱਚ ਸੰਗੀਤ ਵੱਜਣ ਕਾਰਨ ਮਾਂ ਦੀਆਂ ਚੀਕਾਂ ਬਾਹਰ ਨਹੀਂ ਸੁਣਾਈ ਦਿੱਤੀਆਂ।
ਐਤਵਾਰ ਨੂੰ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ ਗਈ। ਮਹਿਲਾ ਦੇ ਸ਼ਰੀਰ ’ਤੇ ਕੁੱਟਮਾਰ ਦੇ ਕਈ ਨਿਸ਼ਾਨ ਮਿਲੇ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜਿਆ ਗਿਆ ਹੈ। ਘਟਨਾ ਤੋਂ ਬਾਅਦ ਸਹੁਰੇ ਪਰਿਵਾਰ ਦੇ ਕੁਝ ਮੈਂਬਰ ਫਰਾਰ ਦੱਸੇ ਜਾ ਰਹੇ ਹਨ।
Woman Brutally Murdered In Banka Bihar Family Makes Serious Allegations Against Relative
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)