ਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਇਲਾਕੇ ਵਿੱਚ ਕਬਾੜੀਏ ਨੂੰ ਅਗਵਾ ਕਰਕੇ ਪਿਸਤੌਲ ਦੀ ਨੋਕ ’ਤੇ ਫਿਰੌਤੀ ਮੰਗਣ ਦੀ ਦਹਿਸ਼ਤਭਰੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਮਾਮਲੇ ਵਿੱਚ ਤਿੰਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਸੁਮਿਤ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਲੰਬੀ ਰੋਡ ’ਤੇ ਆਪਣੀ ਸਕ੍ਰੈਪ ਦੀ ਦੁਕਾਨ ਚਲਾਉਂਦਾ ਹੈ। ਘਟਨਾ ਵਾਲੇ ਦਿਨ ਸ਼ਾਮ ਕਰੀਬ 9 ਵਜੇ ਉਸਨੂੰ ਇੱਕ ਕਾਲ ਆਈ, ਜਿਸ ਵਿੱਚ ਕਬਾੜ ਖਰੀਦਣ ਦੇ ਬਹਾਨੇ ਉਸਨੂੰ ਗੇਟ ’ਤੇ ਬੁਲਾਇਆ ਗਿਆ।
ਸੁਮਿਤ ਜਦੋਂ ਦੱਸੀ ਗਈ ਥਾਂ ’ਤੇ ਪਹੁੰਚਿਆ ਤਾਂ ਉੱਥੇ ਖੜੀ ਕਾਰ ਵਿੱਚ ਬੈਠੇ ਤਿੰਨ ਨੌਜਵਾਨਾਂ ਨੇ ਉਸਨੂੰ ਗੱਲਬਾਤ ਦੇ ਬਹਾਨੇ ਪਿਛਲੀ ਸੀਟ ’ਤੇ ਬਿਠਾ ਲਿਆ ਅਤੇ ਅਚਾਨਕ ਕਾਰ ਭਜਾ ਲਈ। ਇਲਜ਼ਾਮ ਹੈ ਕਿ ਕਾਰ ਅੰਦਰ ਹੀ ਇੱਕ ਨੌਜਵਾਨ ਨੇ ਪਿਸਤੌਲ ਉਸ ਦੀ ਕੰਨਪਟੀ ’ਤੇ ਰੱਖ ਕੇ ਦੋ ਲੱਖ ਰੁਪਏ ਦੀ ਫਿਰੌਤੀ ਮੰਗੀ। ਡਰ ਦੇ ਮਾਰੇ ਪੀੜਤ ਨੇ ਆਪਣੇ ਪਿਤਾ ਨੂੰ ਫ਼ੋਨ ਕੀਤਾ, ਪਰ ਮੁਲਜ਼ਮਾਂ ਨੇ ਫ਼ੋਨ ਖੋਹ ਕੇ ਧਮਕੀ ਦਿੱਤੀ ਕਿ ਜੇ ਪੈਸੇ ਨਾ ਦਿੱਤੇ ਗਏ ਤਾਂ ਉਸਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਇੱਥੋਂ ਤੱਕ ਕਿ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।
ਇਲਜ਼ਾਮ ਮੁਤਾਬਕ ਮੁਲਜ਼ਮਾਂ ਨੇ ਸੁਮਿਤ ਦੀ ਗੋਦ ਵਿੱਚ ਪਿਸਤੌਲ ਰੱਖ ਕੇ ਵੀਡੀਓ ਬਣਾਈ ਅਤੇ ਉਸਨੂੰ ਉਸਦੇ ਪਿਤਾ ਨੂੰ ਭੇਜ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਉਸਨੂੰ ਰੇਲਵੇ ਫਾਟਕ ਨੇੜੇ ਲੈ ਜਾ ਕੇ ਵਾਹਨ ਦੀ ਆਵਾਜ਼ ਸੁਣਦੇ ਹੀ ਘਬਰਾਹਟ ਵਿੱਚ ਗੱਡੀ ਤੋਂ ਬਾਹਰ ਸੁੱਟ ਦਿੱਤਾ ਅਤੇ ਮੋਬਾਈਲ ਲੈ ਕੇ ਫਰਾਰ ਹੋ ਗਏ। ਪੀੜਤ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਵੀ ਮੁਲਜ਼ਮ ਲਗਾਤਾਰ ਫ਼ੋਨ ਕਰਕੇ ਫਿਰੌਤੀ ਦੀ ਮੰਗ ਅਤੇ ਧਮਕੀਆਂ ਦੇ ਰਹੇ ਹਨ, ਜਿਸ ਨਾਲ ਉਸਦਾ ਪਰਿਵਾਰ ਡਰ ਦੇ ਸਾਏ ਹੇਠ ਜੀ ਰਿਹਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ।
Sensational Case Of Kidnapping On The Pretext Of Buying Junk Demanding Ransom At Gunpoint
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)