ਸੰਗਰੂਰ ਵਿੱਚ ਮੁਹੱਲੇ ਦਾ ਖ਼ੂਨੀ ਟਕਰਾਅ, 16 ਸਾਲਾ ਨੌਜਵਾਨ ਦੀ ਹੱਤਿਆ ਅਤੇ ਚਚੇਰੇ ਭਰਾ ਗੰਭੀਰ ਜ਼ਖਮੀ

05/05/2026 | Public Times Bureau | Panjab

ਸੰਗਰੂਰ ਦੇ ਪਟਿਆਲਾ ਗੇਟ ਸਥਿਤ ਕ੍ਰਿਸ਼ਨਾ ਬਸਤੀ ਵਿੱਚ ਸੋਮਵਾਰ ਦੀ ਦੇਰ ਰਾਤ ਨੌਜਵਾਨਾਂ ਵਿਚਾਲੇ ਹੋਈ ਆਪਸੀ ਲੜਾਈ ਖੌਫਨਾਕ ਰੂਪ ਧਾਰਣ ਕਰ ਗਈ। ਇਸ ਹਿੰਸਕ ਘਟਨਾ ਵਿੱਚ 16 ਸਾਲਾ ਕਿਸ਼ੋਰ ਅਰਸ਼ਦੀਪ ਸਿੰਘ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਹੋ ਗਈ, ਜਦਕਿ ਉਸਦਾ ਚਚੇਰਾ ਭਰਾ ਅਵਨੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਮੁੜ ਚੰਗੀ ਸਹਾਇਤਾ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੇਖ ਕੇ ਉਸਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ।
ਮ੍ਰਿਤਕ ਦੇ ਪਿਤਾ ਵਿਕਰਮ ਸਿੰਘ ਦੇ ਦੱਸਣ ਮੁਤਾਬਕ, ਉਹ ਚਿਕਨ ਦੀ ਰੇਹੜੀ ਲਗਾਉਂਦਾ ਹੈ। ਸੋਮਵਾਰ ਦੇਰ ਸ਼ਾਮ ਉਸਦਾ ਪੁੱਤਰ ਉਸਨੂੰ ਚਾਹ ਦੇਣ ਲਈ ਰੇਹੜੀ ‘ਤੇ ਆਇਆ ਅਤੇ ਵਾਪਸ ਘਰ ਚਲਾ ਗਿਆ। ਕੁਝ ਸਮੇਂ ਬਾਅਦ ਉਸਨੂੰ ਫ਼ੋਨ ‘ਤੇ ਸੂਚਨਾ ਮਿਲੀ ਕਿ ਉਸਦੇ ਪੁੱਤਰ ਨੂੰ ਹਮਲਾ ਹੋ ਗਿਆ ਹੈ। ਜਦੋਂ ਪਿਤਾ ਹਸਪਤਾਲ ਪਹੁੰਚੇ, ਤਾਂ ਪਤਾ ਲੱਗਿਆ ਕਿ ਅਰਸ਼ਦੀਪ ਸਿੰਘ ਅਤੇ ਉਸਦੇ ਚਚੇਰੇ ਭਰਾ ਅਵਨੀਤ ਸਿੰਘ ‘ਤੇ ਮੁਹੱਲੇ ਦੇ ਹੀ ਦੋ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਅਰਸ਼ਦੀਪ ਸਿੰਘ ਦੀ ਮੌਤ ਹੋ ਗਈ, ਜਦਕਿ ਅਵਨੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ।
ਡਾਕਟਰਾਂ ਨੇ ਦੱਸਿਆ ਕਿ ਗਲੀ ਵਿੱਚ ਕਿਸੇ ਗੱਲ-ਬਾਤ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋਈ, ਜੋ ਛੇਤੀ ਹੀ ਹਿੰਸਕ ਝਗੜੇ ਵਿੱਚ ਬਦਲ ਗਈ। ਇਲਜ਼ਾਮ ਹੈ ਕਿ ਦੋ ਨੌਜਵਾਨਾਂ ਨੇ ਕਿਰਚ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਅਰਸ਼ਦੀਪ ਦਾ ਕਤਲ ਕੀਤਾ। ਸਿਵਲ ਹਸਪਤਾਲ ਸੰਗਰੂਰ ਵਿੱਚ ਤਾਇਨਾਤ ਡਾ. ਨੀਤਿਕਾ ਨੇ ਦੱਸਿਆ ਕਿ ਦੋ ਨੌਜਵਾਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ। ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ, ਜਦਕਿ ਦੂਜੇ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਰੈਫਰ ਕਰ ਦਿੱਤਾ ਗਿਆ ਡੀਐਸਪੀ ਸੰਜੀਵ ਸਿੰਗਲਾ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਪੂਰੀ ਜਾਂਚ ਪੜਤਾਲ ਜਾਰੀ ਹੈ। ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਆਧਾਰ ‘ਤੇ ਦੋ ਨੌਜਵਾਨਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

Bloody Neighborhood Clash In Sangrur 16 year old Youth Killed And Cousin Seriously Injured


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App