ਫਾਜ਼ਿਲਕਾ ਦੇ ਸਰਹੱਦੀ ਪਿੰਡ ਮੁਹਾਰ ਖੀਵਾ ਮਨਸਾ ਵਿੱਚ ਇੱਕ ਕਿਸਾਨ ਹਾਈ-ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਇਆ। ਮੌਕੇ ’ਤੇ ਤਾਇਨਾਤ ਭਾਰਤੀ ਸੈਨਾ ਦੇ ਬੀ.ਐੱਸ.ਐੱਫ. ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਬਚਾ ਲਿਆ ਅਤੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਸਦਾ ਇਲਾਜ ਜਾਰੀ ਹੈ।
ਜ਼ਖਮੀ ਕਿਸਾਨ ਦੇ ਪੁੱਤਰ ਬਿੱਟੂ ਸਿੰਘ ਨੇ ਦੱਸਿਆ ਕਿ ਪਰਿਵਾਰ ਕੋਲ ਅੰਤਰਰਾਸ਼ਟਰੀ ਵਾੜ ਦੇ ਪਾਰ ਕਰੀਬ 9 ਏਕੜ ਜ਼ਮੀਨ ਹੈ, ਜਿਸ ’ਤੇ ਉਹ ਰੋਜ਼ਾਨਾ ਖੇਤੀਬਾੜੀ ਲਈ ਜਾਂਦੇ ਹਨ। ਘਟਨਾ ਵਾਲੇ ਦਿਨ ਉਸਦੇ ਪਿਤਾ ਖੇਤ ਵਿੱਚ ਮੋਟਰ ਚਾਲੂ ਕਰਨ ਲਈ ਟ੍ਰਾਂਸਫਾਰਮਰ ’ਤੇ ਚੜ੍ਹੇ ਹੋਏ ਸਨ। ਅਚਾਨਕ ਹਾਈ-ਵੋਲਟੇਜ ਕਰੰਟ ਦੀ ਲਪੇਟ ਵਿੱਚ ਆਉਣ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਏ।
ਮੌਕੇ ’ਤੇ ਹਫੜਾ-ਦਫੜੀ ਮਚ ਗਈ। ਰਾਹਗੀਰਾਂ ਅਤੇ ਬੀ.ਐੱਸ.ਐੱਫ. ਜਵਾਨਾਂ ਨੇ ਮਿਲ ਕੇ ਕਿਸਾਨ ਨੂੰ ਬਚਾਇਆ ਅਤੇ ਤੁਰੰਤ ਹਸਪਤਾਲ ਭੇਜਿਆ।
ਸਿਵਲ ਹਸਪਤਾਲ ਦੇ ਡਾਕਟਰ ਡਾ. ਕਰਨ ਨੇ ਦੱਸਿਆ ਕਿ ਬਿਜਲੀ ਦਾ ਗੰਭੀਰ ਝਟਕਾ ਲੱਗਣ ਕਾਰਨ ਕਿਸਾਨ ਦੇ ਸਰੀਰ ਦਾ ਵੱਡਾ ਹਿੱਸਾ ਸੜ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਲਤ ਗੰਭੀਰ ਹੈ ਅਤੇ ਜ਼ਰੂਰਤ ਪੈਣ ’ਤੇ ਉਸਨੂੰ ਕਿਸੇ ਵੱਡੇ ਹਸਪਤਾਲ ਵਿੱਚ ਰੈਫਰ ਕੀਤਾ ਜਾ ਸਕਦਾ ਹੈ।
Farmer Caught In High voltage Wires In Fazilka Bsf Jawans Save His Life On The Spot
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)