ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਰਾਤ ਕਰੀਬ ਸਾਢੇ 11 ਵਜੇ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦੀ ਭਿਆਨਕ ਘਟਨਾ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸੰਗਤ ਵਿੱਚ ਭਾਰੀ ਰੋਸ ਦਾ ਮਾਹੌਲ ਬਣ ਗਿਆ। ਨੌਜਵਾਨ ਅਤੇ ਹੋਰ ਪਤਵੰਤੇ ਘਟਨਾ ਵਾਲੀ ਥਾਂ ਉੱਤੇ ਇਕੱਠੇ ਹੋਏ ਅਤੇ ਮੁਹਾਲੀ ਏਅਰਪੋਰਟ ਸੜਕ ’ਤੇ ਜਾਮ ਲਗਾ ਕੇ ਆਪਣਾ ਰੋਸ ਪ੍ਰਗਟਾਇਆ।
ਜਾਣਕਾਰੀ ਅਨੁਸਾਰ, ਕਿਸੇ ਸ਼ਰਾਰਤੀ ਤੱਤ ਨੇ ਨਿਤਨੇਮ ਅਤੇ ਸੁਖਮਨੀ ਸਾਹਿਬ ਦੇ ਪੰਨੇ ਫਾੜ ਕੇ ਉਨ੍ਹਾਂ ਨੂੰ ਸੜਕ ’ਤੇ ਖਿਲਾਰ ਦਿੱਤਾ। ਕਈ ਪੰਨਿਆਂ ’ਤੇ ਗੱਡੀਆਂ ਦੇ ਟਾਇਰ ਲੰਘਣ ਦੇ ਨਿਸ਼ਾਨ ਵੀ ਦਰਜ ਕੀਤੇ ਗਏ। ਸੰਗਤ ਵੱਲੋਂ ਸੜਕ ’ਤੇ ਖਿਲਰੇ ਪਏ ਗੁਟਕਾ ਸਾਹਿਬ ਦੇ ਪੰਨਿਆਂ ਨੂੰ ਬਹੁਤ ਹੀ ਅਦਬ ਅਤੇ ਸਤਿਕਾਰ ਨਾਲ ਇਕੱਠਾ ਕਰਕੇ ਸੰਭਾਲਿਆ ਗਿਆ। ਸੰਗਤ ਨੇ ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋਸ਼ੀਆਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਮੁਹਾਲੀ ਦੇ ਡੀ.ਐੱਸ.ਪੀ. (ਸਿਟੀ-2) ਹਰਸਿਮਰਨ ਸਿੰਘ ਬੱਲ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਸੰਗਤ ਨੂੰ ਭਰੋਸਾ ਦਿਵਾਇਆ ਕਿ ਬੇਅਦਬੀ ਕਰਨ ਵਾਲਿਆਂ ਨੂੰ ਜਲਦੀ ਪਕੜ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਰਾਤ ਕਰੀਬ ਦੋ ਵਜੇ ਸੜਕ ’ਤੇ ਲੱਗਿਆ ਜਾਮ ਖੁਲਵਾਇਆ ਗਿਆ।
ਪੁਲਿਸ ਮਾਮਲੇ ਦੀ ਪੂਰੀ ਤਸਦੀਕ ਲਈ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਚੈੱਕ ਕਰ ਰਹੀ ਹੈ। ਇਸ ਘਟਨਾ ਨੇ ਸੰਗਤ ਵਿੱਚ ਸੰਵੇਦਨਸ਼ੀਲਤਾ ਪੈਦਾ ਕੀਤੀ ਹੈ ਅਤੇ ਲੋਕਾਂ ਵੱਲੋਂ ਸਥਾਨਕ ਅਧਿਕਾਰੀਆਂ ਤੋਂ ਤੇਜ਼ ਕਾਰਵਾਈ ਦੀ ਉਮੀਦ ਜਤਾਈ ਜਾ ਰਹੀ ਹੈ।
Desecration Of Gutka Sahib In Mohali Angry Devotees Stage A Protest On The Road
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)