ਫਰੀਦਕੋਟ ਦੀ ਵਿਦਿਆਰਥਣ ਹਰਲੀਨ ਸ਼ਰਮਾ ਨੇ ਇਸ ਸਾਲ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸੂਬੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਹਰਲੀਨ, ਜੋ ਸਰਕਾਰੀ ਸੀਨੀਅਰ ਸਕੂਲ ਜੈਤੋ ਵਿੱਚ ਪੜ੍ਹਦੀ ਹੈ, ਨੇ 650 ਵਿੱਚੋਂ 646 ਅੰਕ ਹਾਸਲ ਕੀਤੇ। ਰੂਪਨਗਰ ਦੇ ਸਰਕਾਰੀ ਸੀਨੀਅਰ ਸਕੂਲ, ਚਨੌਲੀ ਬੱਸੀ ਦੇ ਵਿਦਿਆਰਥੀ ਮਨੀਮਹੇਸ਼ ਸ਼ਰਮਾ ਨੇ 650 ਵਿੱਚੋਂ 645 ਅੰਕ ਪ੍ਰਾਪਤ ਕਰਕੇ 99.23 ਪ੍ਰਤੀਸ਼ਤ ਨਾਲ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ, ਹੁਸ਼ਿਆਰਪੁਰ ਦੇ ਖਾਲਸਾ ਦੀਵਾਨ ਮਾਡਲ ਦੇ ਸ਼੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੀ ਵਿਦਿਆਰਥਣ ਰੀਆ ਰਾਣੀ ਨੇ ਵੀ 645 ਅੰਕ ਪ੍ਰਾਪਤ ਕਰਕੇ 99.23 ਪ੍ਰਤੀਸ਼ਤ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਾਲ ਕੁੜੀਆਂ ਨੇ ਮੈਰਿਟ ਸੂਚੀ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ ਮੁੰਡਿਆਂ ਨੂੰ ਪਿੱਛੇ ਛੱਡ ਦਿੱਤਾ। ਦਸਵੀਂ ਜਮਾਤ ਦਾ ਕੁੱਲ ਨਤੀਜਾ 94.52 ਪ੍ਰਤੀਸ਼ਤ ਰਿਹਾ। ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 95.96% ਰਹੀ, ਜਦੋਂ ਕਿ ਮੁੰਡਿਆਂ ਦੀ 93.23% ਪ੍ਰਤੀਸ਼ਤ ਰਹੀ। ਸੂਬੇ ਵਿੱਚ 269,505 ਰੈਗੂਲਰ ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ, ਜਿਨ੍ਹਾਂ ਵਿੱਚੋਂ 254,744 ਪਾਸ ਹੋਏ।
ਇਸ ਤਰ੍ਹਾਂ ਪਾਸ ਪ੍ਰਤੀਸ਼ਤਤਾ 94.52% ਰਹੀ, ਜੋ ਪਿਛਲੇ ਸਾਲ ਦੇ 95.61% ਨਾਲੋਂ ਥੋੜ੍ਹਾ ਘੱਟ ਹੈ। ਜ਼ਿਲ੍ਹਾ ਵਾਈਜ਼ ਨਤੀਜੇ ਦੇਖੇ ਜਾਣ ‘ਤੇ ਅੰਮ੍ਰਿਤਸਰ 98.41% ਨਾਲ ਪਹਿਲੇ, ਫਿਰੋਜ਼ਪੁਰ 98.39% ਨਾਲ ਦੂਜੇ ਅਤੇ ਪਠਾਨਕੋਟ 97.99% ਨਾਲ ਤੀਜੇ ਸਥਾਨ ‘ਤੇ ਰਹੇ। ਲੁਧਿਆਣਾ 89.20% ਪ੍ਰਤੀਸ਼ਤ ਨਾਲ ਸਭ ਤੋਂ ਘੱਟ ਪਾਸ ਦਰ ਵਾਲਾ ਜ਼ਿਲ੍ਹਾ ਰਿਹਾ। ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 94.45% ਰਹੀ, ਜਦੋਂ ਕਿ ਗੈਰ-ਸਰਕਾਰੀ ਸਕੂਲਾਂ ਦੀ 95.97% ਪ੍ਰਤੀਸ਼ਤ ਰਹੀ। ਸ਼ਹਿਰੀ ਖੇਤਰਾਂ ਦਾ ਨਤੀਜਾ 92.98% ਅਤੇ ਪੇਂਡੂ ਖੇਤਰਾਂ ਦਾ 95.35% ਪ੍ਰਤੀਸ਼ਤ ਰਹੀ। ਬੋਰਡ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਹੈ ਕਿ ਜੇ ਕੋਈ ਵਿਦਿਆਰਥੀ ਫੇਲ੍ਹ ਹੋ ਜਾਂਦਾ ਹੈ, ਤਾਂ ਉਹ ਨਿਰਾਸ਼ ਨਾ ਹੋਵੇ। ਐਸੇ ਵਿਦਿਆਰਥੀਆਂ ਲਈ ਬੋਰਡ ਵੱਲੋਂ ਕੰਪਾਰਟਮੈਂਟ ਪ੍ਰੀਖਿਆ ਕਰਵਾਈ ਜਾਵੇਗੀ। ਇਸ ਲਈ ਅਰਜ਼ੀਆਂ ਨਤੀਜੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਸ਼ੁਰੂ ਕੀਤੀਆਂ ਜਾਣਗੀਆਂ। ਵਿਦਿਆਰਥੀ ਕਿਸੇ ਵੀ ਸਹਾਇਤਾ ਲਈ ਟੋਲ ਫ੍ਰੀ ਨੰਬਰ 9549-161-161 ‘ਤੇ ਸੰਪਰਕ ਕਰ ਸਕਦੇ ਹਨ।
Faridkot s Harleen Sharma Secured First Position In The State Girls Left Behind Boys In The Merit List
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)