NEET-UG 2026 ਪੇਪਰ ਲੀਕ ਮਾਮਲੇ ਨੇ ਦੇਸ਼ ਭਰ ਵਿੱਚ ਹੜਕੰਪ ਮਚਾ ਦਿੱਤਾ ਹੈ। ਜਾਂਚ ਏਜੰਸੀਆਂ ਨੇ ਇਹ ਖੁਲਾਸਾ ਕੀਤਾ ਹੈ ਕਿ ਪੇਪਰ ਦੀ ਡਿਜੀਟਲ ਕਾਪੀ ਸਭ ਤੋਂ ਪਹਿਲਾਂ ਨਾਸਿਕ (ਮਹਾਰਾਸ਼ਟਰ) ਵਿੱਚ ਸ਼ੇਅਰ ਕੀਤੀ ਗਈ ਸੀ। ਜੈਪੁਰ ਤੋਂ ਗ੍ਰਿਫ਼ਤਾਰ ਮਨੀਸ਼ ਨੂੰ ਪੇਪਰ ਲੀਕ ਕਾਂਡ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ। ਮਨੀਸ਼ ਨੇ ਪ੍ਰਸ਼ਨ ਪੱਤਰ ਛਪਣ ਤੋਂ ਪਹਿਲਾਂ ਹੀ ਸੰਭਾਵਿਤ ਸਵਾਲਾਂ ਦੀ ਜਾਣਕਾਰੀ ਹਾਸਲ ਕਰ ਲਈ ਸੀ। ਜਾਂਚ ਵਿੱਚ ਰਾਜਸਥਾਨ SOG, ਕੇਂਦਰੀ ਏਜੰਸੀਆਂ ਅਤੇ ਹੋਰ ਰਾਜਾਂ ਦੀ ਪੁਲਿਸ ਦੀ ਸਾਂਝੀ ਕਾਰਵਾਈ ਜਾਰੀ ਹੈ। ਪਹਿਲਾਂ "ਗੈੱਸ ਪੇਪਰ" ਦੇ ਨਾਂ ’ਤੇ ਕੁਝ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਉਪਲਬਧ ਕਰਵਾਇਆ ਗਿਆ ਸੀ। ਇਸ ਗੈੱਸ ਪੇਪਰ ਵਿੱਚੋਂ 100 ਤੋਂ ਵੱਧ ਸਵਾਲ ਅਸਲੀ NEET ਪ੍ਰੀਖਿਆ ਨਾਲ ਮਿਲੇ, ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਹੜਕੰਪ ਮਚ ਗਿਆ।
ਜਾਂਚ ਅਨੁਸਾਰ, ਇਹ ਰੈਕੇਟ ਕੋਚਿੰਗ ਨੈੱਟਵਰਕ, ਦਲਾਲ ਅਤੇ ਕੁਝ ਤਕਨੀਕੀ ਮਾਹਿਰਾਂ ਦੁਆਰਾ ਚਲਾਇਆ ਜਾ ਰਿਹਾ ਸੀ। ਪ੍ਰੀਖਿਆ ਤੋਂ ਪਹਿਲਾਂ NTA ਨੇ ਪੇਪਰ ਲੀਕ ਦੀਆਂ ਸਾਰੀਆਂ ਅਫ਼ਵਾਹਾਂ ਨੂੰ ਖਾਰਜ ਕੀਤਾ ਸੀ, ਪਰ ਹੁਣ ਵੱਡੇ ਪੱਧਰ 'ਤੇ ਸਵਾਲ ਮੈਚ ਹੋਣ ਤੋਂ ਬਾਅਦ NTA ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ ਉੱਠ ਰਹੇ ਹਨ। ਜਾਂਚ ਏਜੰਸੀਆਂ ਨੇ ਮੋਬਾਈਲ, ਲੈਪਟਾਪ ਅਤੇ ਸੋਸ਼ਲ ਮੀਡੀਆ ਚੈਨਲਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਅਤੇ ਮੁੱਖ ਮਾਸਟਰਮਾਈਂਡ ਮਨੀਸ਼ ਦੀ ਭਾਲ ਜਾਰੀ ਹੈ।
Neet ug 2026 Paper Leak Investigation Into Major Racket From Nashik To Haryana Mastermind Arrested From Jaipur
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)