AAP ਨੂੰ ਫਾਜ਼ਿਲਕਾ ਵਿੱਚ ਵੱਡਾ ਝਟਕਾ: ਕਈ ਆਗੂ ਭਾਜਪਾ ਵਿੱਚ ਸ਼ਾਮਿਲ, ਕਾਕਾ ਕੰਬੋਜ ਨੇ ਵਿਰੋਧੀਆਂ 'ਤੇ ਤਿੱਖਾ ਹਮਲਾ

13/05/2026 | Public Times Bureau | Panjab

ਫਾਜ਼ਿਲਕਾ ਦੀ ਸਿਆਸਤ ਵਿੱਚ ਅਚਾਨਕ ਵੱਡਾ ਮੋੜ ਆਇਆ ਹੈ ਜਦੋਂ ਆਮ ਆਦਮੀ ਪਾਰਟੀ (AAP) ਦੇ ਪ੍ਰਮੁੱਖ ਆਗੂ ਸੁਰਿੰਦਰ ਸਿੰਘ ਘੋਗਾ, ਕਾਂਗਰਸ ਦੇ ਆਗੂ ਬਲਕਾਰ ਸਿੰਘ, ਚਿਮਨ ਸਿੰਘ ਅਤੇ ਜਸਵਿੰਦਰ ਸਿੰਘ ਜੱਸਾ ਭਾਜਪਾ ਵਿੱਚ ਸ਼ਾਮਿਲ ਹੋ ਗਏ। ਇਨ੍ਹਾਂ ਆਗੂਆਂ ਨੂੰ ਭਾਜਪਾ ਦੇ ਆਲ ਸੈੱਲ ਪ੍ਰਧਾਨ ਰੰਜਮ ਕਾਮਰਾ, ਸਾਬਕਾ ਮੰਤਰੀ ਸੁਰਜੀਤ ਜਿਆਣੀ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਰਮੇਸ਼ ਕਟਾਰੀਆ, ਰਾਕੇਸ਼ ਧੂੜੀਆ, ਅਸ਼ਵਨੀ ਫੁਟੇਲਾ ਅਤੇ ਦੇਵ ਰਾਜ ਮੋਂਗਾ ਦੀ ਅਗਵਾਈ ਹੇਠ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ। ਇਸ ਮੌਕੇ ਤੇ ਕਾਕਾ ਕੰਬੋਜ ਨੇ ਵਿਰੋਧੀਆਂ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ, “ਜੋ ਵੀ ਕਰਨਾ ਕਰ ਲੈ, ਵੰਝ ਬਰਾਬਰ ਗੱਡਾਗੇ, ਨਾਲੇ ਵੱਡਾ ਗੱਡਿਆ, ਵੇਖ ਲਵੋ ਗੱਡਿਆ ਪਿਆ।”
ਉਨ੍ਹਾਂ ਨੇ ਇਹ ਵੀ ਜੋੜਿਆ ਕਿ ਫਾਜ਼ਿਲਕਾ ਵਿੱਚ ਭਾਜਪਾ ਦਾ ਕਾਫਲਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਚਿਹਰੇ ਪਾਰਟੀ ਨਾਲ ਜੁੜਣਗੇ। ਭਾਜਪਾ ਦੇ ਆਲ ਸੈੱਲ ਪ੍ਰਧਾਨ ਰੰਜਮ ਕਾਮਰਾ ਨੇ ਕਿਹਾ ਕਿ ਫਾਜ਼ਿਲਕਾ ਵਿੱਚ ਪਾਰਟੀ ਨੂੰ ਲਗਾਤਾਰ ਮਜ਼ਬੂਤੀ ਮਿਲ ਰਹੀ ਹੈ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂ ਲੋਕ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਜਪਾ ਨਾਲ ਜੁੜ ਰਹੇ ਹਨ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਵਿਕਾਸ ਕਾਰਜਾਂ ਨੇ ਲੋਕਾਂ ਵਿੱਚ ਭਾਜਪਾ ਪ੍ਰਤੀ ਭਰੋਸਾ ਵਧਾਇਆ ਹੈ। ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਵੀ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਭਾਜਪਾ ਹੀ ਸੂਬੇ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾ ਸਕਦੀ ਹੈ। ਉਨ੍ਹਾਂ ਨੇ ਪਾਰਟੀ ਵਿੱਚ ਸ਼ਾਮਿਲ ਹੋਏ ਆਗੂਆਂ ਨੂੰ ਪੂਰਾ ਮਾਣ-ਸਨਮਾਨ ਦਿਤਾ ਜਾਣਾ ਜ਼ਰੂਰੀ ਦੱਸਿਆ ਅਤੇ ਜੋੜਿਆ ਕਿ ਇਹ ਫਾਜ਼ਿਲਕਾ ਵਿੱਚ ਭਾਜਪਾ ਨੂੰ ਹੋਰ ਮਜ਼ਬੂਤੀ ਦੇਣਗੇ ਅਤੇ ਪਾਰਟੀ ਦਾ ਜਨ ਅਧਾਰ ਵਧੇਗਾ।

Aap Suffers A Big Setback In Fazilka Many Leaders Join Bjp Kaka Kamboj Attacks Opponents


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App