ਲੁਧਿਆਣਾ (ਅਮਰਪ੍ਰੀਤ ਸਿੰਘ ਮੱਕੜ ) ਬੀਤੀ ਰਾਤ ਲੁਧਿਆਣਾ ਪੁਲਿਸ ਨੇ ਵੱਡੀ ਕਰਵਾਈ ਕਰਦਿਆਂ ਨਜਾਇਜ਼ ਚਲ ਰਹੇ ਦੋ ਕਾਲ ਸੈਂਟਰਾਂ ਤੇ ਛਾਪਾ ਮਾਰਕੇ 120 ਦੇ ਕਰੀਬ ਮੁੰਡੇ -ਕੁੜੀਆਂ ਨੂੰ ਗ੍ਰਿਫਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਕਾਲ ਸੈਂਟਰ ਵਿੱਚ ਕੰਮ ਕਰਦੇ ਮੁੰਡੇ ਕੁੜੀਆਂ ਵਿਦੇਸ਼ ਵਿੱਚ ਫੋਨ ਕਰਕੇ ਲੋਕਾਂ ਨਾਲ ਠੱਗੀ ਮਾਰਦੇ ਸਨ | ਇਹ ਕਾਲ ਸੈਂਟਰ ਫਿਰੋਜ਼ਪੁਰ ਰੋਡ ਤੇ ਸੰਧੂ ਟਾਵਰ ਅਤੇ ਸਿਲਵਰ ਆਰ੍ਕ ਮਾਲ ਦੇ ਨਾਲ ਇੱਕ ਬਿਲਡਿੰਗ ਵਿੱਚ ਚਲ ਰਹੇ ਸਨ |
ਛਾਪੇ ਦੌਰਾਨ ਪੁਲਿਸ ਨੇ 130 ਦੇ ਕਰੀਬ ਮੁੰਡੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਹੈ | ਦੋਸ਼ੀ ਵੱਖ ਵੱਖ ਰਾਜਾਂ ਤੋਂ ਲੁਧਿਆਣਾ ਆਕੇ ਕਾਲ ਸੈਂਟਰ ਵਿੱਚ ਨੌਕਰੀ ਕਰਦੇ ਸਨ | ਮੌਕੇ ਤੋਂ ਪੁਲਿਸ ਨੇ ਵੱਡੀ ਮਾਤਰਾ ਵਿੱਚ ਕੇਸ਼ ,ਮੋਬਾਈਲ ਫੋਨ ,ਲੈਪਟੋਪ ਵੀ ਬਰਾਮਦ ਕੀਤੇ ਹਨ | ਫਿਲਹਾਲ ਪੁਲਿਸ ਕਾਲ ਸੈਂਟਰ ਦੇ ਸਰਗਨਾ ਦੀ ਭਾਲ ਵਿੱਚ ਹੈ | ਵਧੇਰੇ ਜਾਣਕਾਰੀ ਪੁਲਿਸ ਵਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਏਗੀ |
Ludhiana Police Takes Major Action Raids On 2 Call Centers More Than 100 Boys And Girls Arrested Used To Cheat Abroad
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)