ਚੰਡੀਗੜ੍ਹ 'ਚ ਕਿਸਾਨਾਂ ਨੇ ਤੋੜੇ ਪੁਲਿਸ ਬੈਰੀਕੇਡ, ਬੂੜੇਲ ਜੇਲ੍ਹ ਨੇੜੇ ਹੰਗਾਮਾ; ਪੁਲਿਸ ਵੱਲੋਂ ਸਥਿਤੀ ਕਾਬੂ ਕਰਨ ਲਈ ਜਲ ਤੋਪਾਂ ਵਰਤੀ ਗਈਆਂ

15/05/2026 | Public Times Bureau | Panjab

ਚੰਡੀਗੜ੍ਹ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵਿੱਚ ਪੰਜਾਬ ਦੇ ਹੱਕਾਂ ਨੂੰ ਲੈ ਕੇ ਅੱਜ ਭਾਰੀ ਹੰਗਾਮਾ ਵਾਪਰਿਆ। ਭਾਰਤੀ ਕਿਸਾਨ ਯੂਨੀਅਨ ਦੇ ਸੱਦੇ 'ਤੇ ਸੈਂਕੜੇ ਕਿਸਾਨ ਅਤੇ ਵਰਕਰ ਲੋਕ ਭਵਨ ਵੱਲ ਪੈਦਲ ਮਾਰਚ ਕਰ ਰਹੇ ਸਨ। ਚੰਡੀਗੜ੍ਹ ਪੁਲਿਸ ਨੇ ਰਸਤੇ ਵਿੱਚ ਹੀ ਭਾਰੀ ਬੈਰੀਕੇਡ ਲਗਾ ਕੇ ਮਾਰਚ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਗੁੱਸੇ ਵਿੱਚ ਆਏ ਕਿਸਾਨਾਂ ਨੇ ਤੋੜ ਦਿੱਤਾ।
ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ “ਮੈਂਬਰ ਸਿੰਚਾਈ” ਦੀ ਅਹਿਮ ਪੋਸਟ ਨੂੰ ਖ਼ਤਮ ਕਰਨ ਦੇ ਫੈਸਲੇ ਨੂੰ ਪੰਜਾਬੀ ਕਿਸਾਨ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਦੌਰਾਨ, ਚੰਡੀਗੜ੍ਹ-ਮੁਹਾਲੀ ਬਾਰਡਰ ਨੇੜੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਕਾਫ਼ੀ ਟਕਰਾਅ ਦੇਖਣ ਨੂੰ ਮਿਲਿਆ।
ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਬੂੜੇਲ ਜੇਲ੍ਹ ਦੇ ਪਿੱਛੇ ਵਾਲੀ ਸੜਕ 'ਤੇ ਮਜ਼ਬੂਤ ਬੈਰੀਕੇਡ ਲਗਾ ਦਿੱਤਾ ਸੀ। ਪਰ ਕਿਸਾਨਾਂ ਨੇ ਆਪਣੇ ਰੋਸ ਮਾਰਚ ਵਿੱਚ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ।
ਜਿਵੇਂ ਹੀ ਕਿਸਾਨ ਬੂੜੇਲ ਜੇਲ੍ਹ ਦੇ ਪਿੱਛਲੇ ਪਾਸੇ ਪਹੁੰਚੇ, ਉੱਥੇ ਭਾਰੀ ਪੁਲਿਸ ਫੋਰਸ ਤਾਇਨਾਤ ਸੀ। ਪੁਲਿਸ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ, ਪਰ ਕਿਸਾਨ ਆਪਣੀਆਂ ਮੰਗਾਂ 'ਤੇ ਅੜੇ ਰਹੇ। ਤਣਾਅ ਪੂਰਨ ਮਾਹੌਲ ਵਿੱਚ ਪੁਲਿਸ ਨੇ ਕਿਸਾਨਾਂ ਨੂੰ ਪਿੱਛੇ ਧੱਕਣ ਲਈ ਜਲ ਤੋਪਾਂ ਵਰਤੀਆਂ। ਹਾਲਾਂਕਿ ਪਾਣੀ ਦੀਆਂ ਬੌਛਾਰਾਂ ਦੇ ਬਾਵਜੂਦ, ਕਿਸਾਨ ਸੜਕ 'ਤੇ ਡਟੇ ਰਹੇ।
ਇਸ ਘਟਨਾ ਨੇ ਚੰਡੀਗੜ੍ਹ ਵਿੱਚ ਸਥਿਤੀ ਬਹੁਤ ਗੰਭੀਰ ਕਰ ਦਿੱਤੀ ਹੈ ਅਤੇ ਕਿਸਾਨਾਂ ਨੇ ਸੂਬਾ ਸਰਕਾਰ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਤੁਰੰਤ ਕਾਰਵਾਈ ਦੀ ਅਪੀਲ ਕੀਤੀ ਹੈ।

Farmers Break Police Barricades In Chandigarh Riots Near Burdel Jail Police Use Water Cannons To Control The Situation


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App