ਭੁੱਚੋ ਮੰਡੀ ਹਮਲਾ ਮਾਮਲਾ: ਅਕਾਲੀ ਆਗੂ ਦੇ ਪੁੱਤਰ ‘ਤੇ ਹਮਲੇ ਦੇ ਦੋ ਦੋਸ਼ੀ ਕਾਬੂ, 12 ਲੱਖ ਏਟੀਐਮ ਚੋਰੀ ਦੇ ਮਾਮਲੇ ਵੀ ਖੁਲ੍ਹੇ

22/05/2026 | Public Times Bureau | Panjab

ਭੁੱਚੋ ਮੰਡੀ ਵਿੱਚ ਅਕਾਲੀ ਆਗੂ ਨਰਦੀਪ ਗਰਗ ਦੇ ਪੁੱਤਰ ਜੈਦੀਪ ਗਰਗ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਤੇ ਕਾਪਾ ਵੀ ਬਰਾਮਦ ਕਰ ਲਿਆ ਹੈ। ਇਹ ਮਾਮਲਾ ਥਾਣਾ ਨਥਾਣਾ ਵਿੱਚ 17 ਮਈ 2026 ਨੂੰ ਦਰਜ ਕੀਤਾ ਗਿਆ ਸੀ, ਜਿਸ ਵਿੱਚ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। 16 ਮਈ ਨੂੰ ਆਦੇਸ਼ ਹਸਪਤਾਲ ਵੱਲੋਂ ਜ਼ਖ਼ਮੀ ਵਿਅਕਤੀ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਅਗਲੇ ਦਿਨ ਕਾਰਵਾਈ ਸ਼ੁਰੂ ਕੀਤੀ ਸੀ।

ਐੱਸਐੱਸਪੀ ਬਠਿੰਡਾ ਡਾ. ਜਯੋਤੀ ਯਾਦਵ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਸਪੀ ਸਿਟੀ ਨਰਿੰਦਰ ਸਿੰਘ ਅਤੇ ਡੀਐੱਸਪੀ ਭੁੱਚੋ ਪ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਚੌਂਕੀ ਭੁੱਚੋ ਪੁਲਿਸ ਨੇ ਜਾਂਚ ਕਰਦਿਆਂ ਮਾਮਲੇ ਨੂੰ ਸੁਲਝਾ ਲਿਆ। ਤਫਤੀਸ਼ ਦੌਰਾਨ ਪੁਲਿਸ ਨੇ ਸੁੰਦਰ ਸਿੰਘ ਉਰਫ਼ ਖੁਸ਼ੀ, ਵਾਸੀ ਗੁਰੂ ਅਰਜਨ ਦੇਵ ਨਗਰ ਭੁੱਚੋ ਮੰਡੀ ਅਤੇ ਗੁਰਪ੍ਰੀਤ ਸਿੰਘ, ਵਾਸੀ ਵਰਮਾ ਬਸਤੀ ਭੁੱਚੋ ਮੰਡੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਕਰਨ ਸਿੰਘ ਉਰਫ਼ ਫਿਰੰਗੀ ਅਤੇ ਭੰਗੂ ਦੀ ਭਾਲ ਜਾਰੀ ਹੈ।

ਪੁਲਿਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਲਹਿਰਾ ਬੇਗਾ ਰੋਡ ‘ਤੇ ਸਕਾਰਪੀਓ ਗੱਡੀ ਕੋਲ ਹੋਈ ਤਕਰਾਰ ਤੋਂ ਬਾਅਦ ਝਗੜਾ ਵਧ ਗਿਆ ਸੀ, ਜਿਸ ਦੌਰਾਨ ਇੱਕ ਮੁਲਜ਼ਮ ਨੇ ਕਾਪੇ ਨਾਲ ਹਮਲਾ ਕਰ ਦਿੱਤਾ ਅਤੇ ਪੀੜਤ ਜ਼ਖ਼ਮੀ ਹੋ ਗਿਆ। ਇਸ ਮਾਮਲੇ ਵਿੱਚ ਹੋਰ ਵੀ ਗੰਭੀਰ ਖੁਲਾਸੇ ਹੋਏ ਹਨ। ਗ੍ਰਿਫ਼ਤਾਰ ਮੁਲਜ਼ਮ ਗੁਰਪ੍ਰੀਤ ਸਿੰਘ ਖ਼ਿਲਾਫ਼ ਮੁੰਬਈ ਦੇ ਨਹਿਰੂ ਨਗਰ ਅਤੇ ਗਾਟਕੋਪਰ ਥਾਣਿਆਂ ਵਿੱਚ ਵੀ ਏਟੀਐਮ ਤੋੜ ਕੇ ਕਰੀਬ ਬਾਰਾਂ ਲੱਖ ਰੁਪਏ ਦੀ ਚੋਰੀ ਦੇ ਦੋ ਮਾਮਲੇ ਜੁਲਾਈ 2025 ਵਿੱਚ ਦਰਜ ਹੋਣ ਦੀ ਪੁਸ਼ਟੀ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਬਾਕੀ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਪੂਰੇ ਨੈੱਟਵਰਕ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Bhucho Mandi Attack Case Two Accused Arrested For Attack On Akali Leader s Son Cases Of 12 Lakh Atm Theft Also Opened


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App