ਲੁਧਿਆਣਾ। ਜੀਏਆਈਐਮ ਇੰਫਰਾ ਪ੍ਰਾਈਵੇਟ ਲਿਮਿਟੇਡ ਵੱਲੋਂ 26 ਮਈ ਨੂੰ ਲੁਧਿਆਣਾ ਦੇ ਰੇਡਿਸਨ ਹੋਟਲ ਵਿੱਚ ਗੁਜਰਾਤ ਦੇ ਢੋਲੇਰਾ ਦੇ ਈਸਟਰਨ ਗੇਟਵੇ ਅਧੇਲਾਈ ਸਥਿਤ ਸਪੈਸ਼ਲ ਇਨਵੈਸਟਮੈਂਟ ਰੀਜਨ (ਐਸਆਈਆਰ) ਵਿੱਚ ਪ੍ਰੀਮੀਅਮ ਰਿਹਾਇਸ਼ੀ ਪ੍ਰੋਜੈਕਟਾਂ ਵਿੱਚ ਨਿਵੇਸ਼ ਦੇ ਮੌਕਿਆਂ ਸਬੰਧੀ ਇਕ ਇਨਵੈਸਟਰ ਮੀਟ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 100 ਤੋਂ ਵੱਧ ਨਿਵੇਸ਼ਕਾਂ ਨੇ ਹਿੱਸਾ ਲਿਆ। ਮੀਟ ਦਾ ਮੁੱਖ ਕੇਂਦਰ ਰਿਹਾਇਸ਼ੀ ਸੈਕਟਰ ਵਿੱਚ ਨਿਵੇਸ਼ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨਾ ਰਿਹਾ।
ਇਸ ਮੀਟ ਦੌਰਾਨ ਵਿਸ਼ੇਸ਼ ਇਨਵੈਸਟਰ ਟਾਕ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਨਿਵੇਸ਼ਕਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਸਰਕਾਰ ਅਧੇਲਾਈ ਨੂੰ ਸਪੈਸ਼ਲ ਇਨਵੈਸਟਮੈਂਟ ਰੀਜਨ (ਐਸਆਈਆਰ) ਵਜੋਂ ਵਿਕਸਿਤ ਕਰ ਰਹੀ ਹੈ। ਇਹ ਇੱਕ ਵੱਡਾ ਅਤੇ ਇਕੀਕ੍ਰਿਤ ਖੇਤਰ ਹੈ, ਜਿਸਨੂੰ ਖੇਤਰੀ ਅਤੇ ਸ਼ਹਿਰੀ ਵਿਕਾਸ ਲਈ ਤਿਆਰ ਕੀਤਾ ਜਾ ਰਿਹਾ ਹੈ। ਇੱਥੇ ਵੱਡੇ ਪੱਧਰ ’ਤੇ ਹਾਉਸਿੰਗ, ਟਰਾਂਸਪੋਰਟ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਦਾ ਵਿਕਾਸ ਕੀਤਾ ਜਾਵੇਗਾ।ਪ੍ਰੋਗਰਾਮ ਵਿੱਚ ਗੁਜਰਾਤ ਦੇ ਵਿਕਾਸਸ਼ੀਲ ਨਵੇਂ ਸ਼ਹਿਰ ਵਿੱਚ ਰਿਹਾਇਸ਼ੀ ਪ੍ਰਾਪਰਟੀ ਨੂੰ ਇੱਕ ਉਭਰਦੇ ਨਿਵੇਸ਼ ਵਿਕਲਪ ਵਜੋਂ ਪੇਸ਼ ਕੀਤਾ ਗਿਆ। ਪ੍ਰੋਜੈਕਟ ਸ਼ੋਕੇਸ ਦੀ ਥਾਂ ਨਿਵੇਸ਼ ਸੰਰਚਨਾ, ਬਾਜ਼ਾਰ ਦੀ ਮੰਗ ਅਤੇ ਨਵੇਂ ਸ਼ਹਿਰ ਵਿੱਚ ਰਿਹਾਇਸ਼ੀ ਸੰਪਤੀਆਂ ਦੀਆਂ ਸੰਭਾਵਨਾਵਾਂ ਚਰਚਾ ਦਾ ਕੇਂਦਰ ਰਹੀਆਂ। ਵੱਖ-ਵੱਖ ਖੇਤਰਾਂ ਤੋਂ ਆਏ ਨਿਵੇਸ਼ਕਾਂ ਨੇ ਨਵੀਂ ਟਾਊਨਸ਼ਿਪ ਵਿੱਚ ਹਾਉਸਿੰਗ ਨਾਲ ਜੁੜੇ ਨਿਵੇਸ਼ ਮੌਕਿਆਂ ਦਾ ਅੰਕਲਨ ਕੀਤਾ।
ਇਸ ਮੌਕੇ ’ਤੇ ਜੀਏਆਈਐਮ ਇੰਫਰਾ ਪ੍ਰਾਈਵੇਟ ਲਿਮਿਟੇਡ ਦੇ ਫਾਊਂਡਰ ਸੁਧਾਂਸ਼ੂ ਆਨੰਦ ਨੇ ਕਿਹਾ, “ਇਹ ਇਨਵੈਸਟਰ ਮੀਟ ਈਸਟਰਨ ਐਕਸਪ੍ਰੈਸਵੇ ਖੇਤਰ ਵਿੱਚ ਰਿਹਾਇਸ਼ੀ ਪ੍ਰਾਪਰਟੀ ਸੈਗਮੈਂਟ ਦੇ ਆਗਮਨ ਦਾ ਪ੍ਰਤੀਕ ਹੈ। ਇਸ ਪਹਿਲ ਦਾ ਮਕਸਦ ਨਿਵੇਸ਼ਕਾਂ ਨੂੰ ਅਧੇਲਾਈ ਵਿੱਚ ਮੌਜੂਦ ਸੰਭਾਵਨਾਵਾਂ ਅਤੇ ਵਧੀਆ ਮੁੱਲ ਵਾਲੇ ਨਵੇਂ ਨਿਵੇਸ਼ ਵਿਕਲਪਾਂ ਨਾਲ ਜੋੜਨਾ ਹੈ। ਸਾਡਾ ਫੋਕਸ ਨਿਵੇਸ਼ਕਾਂ ਨੂੰ ਇੱਕ ਸਮਾਰਟ ਇਨਵੈਸਟਮੈਂਟ ਭਵਿੱਖ ਚੁਣਨ ਵਿੱਚ ਮਦਦ ਕਰਨਾ ਹੈ।” ਕੰਪਨੀ ਦੇ ਡਾਇਰੈਕਟਰ ਅੰਕੁਸ਼ ਮਹਿਤਾ, ਰਾਹੁਲ ਧਨਵੰਤਰੀ ਅਤੇ ਗੌਰਵ ਗੁਪਤਾ ਨੇ ਦੱਸਿਆ ਕਿ ਨਿਵੇਸ਼ਕਾਂ ਨੂੰ ਹਾਉਸਿੰਗ ਮਾਰਕੀਟ ਦੇ ਟ੍ਰੈਂਡ ਅਤੇ ਐਸਆਈਆਰ ਨਾਲ ਜੁੜੇ ਨਿਵੇਸ਼ ਪੱਖਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ, “ਮੰਗਲਮ ਗੇਟਵੇ ਪ੍ਰੋਜੈਕਟ ਢੋਲੇਰਾ ਐਸਆਈਆਰ ਦੇ ਐਂਟਰੀ ਪੋਇੰਟ ’ਤੇ ਸਥਿਤ ਹੈ, ਜਿਸ ਕਾਰਨ ਭਵਿੱਖ ਵਿੱਚ ਬਿਹਤਰ ਗ੍ਰੋਥ, ਕਨੈਕਟਿਵਿਟੀ ਅਤੇ ਪ੍ਰਾਪਰਟੀ ਵੈਲਯੂ ਵਿੱਚ ਵਾਧੇ ਦੀ ਸੰਭਾਵਨਾ ਹੈ। ਪ੍ਰੋਜੈਕਟ ਦਾ ਲੇਆਉਟ ਚੌੜੀਆਂ ਸੜਕਾਂ, ਹਰਿਆਲੀ ਅਤੇ ਆਧੁਨਿਕ ਸੁਵਿਧਾਵਾਂ ਨਾਲ ਤਿਆਰ ਕੀਤਾ ਗਿਆ ਹੈ, ਜੋ ਆਰਾਮਦਾਇਕ ਜੀਵਨਸ਼ੈਲੀ ਪ੍ਰਦਾਨ ਕਰੇਗਾ। ਇਹ ਅਹਿਮਦਾਬਾਦ-ਢੋਲੇਰਾ ਐਕਸਪ੍ਰੈਸਵੇ ਅਤੇ ਐਨਐਚ-751 ਤੋਂ ਕੁਝ ਹੀ ਮਿੰਟਾਂ ਦੀ ਦੂਰੀ ’ਤੇ ਸਥਿਤ ਹੈ ਅਤੇ ਆਉਣ ਵਾਲੇ ਇੰਡਸਟਰੀਅਲ ਹੱਬ, ਪੋਰਟ ਅਤੇ ਹੋਰ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਨੇੜੇ ਹੈ।”
ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ 45 ਮੀਟਰ ਚੌੜੀ ਸੜਕ ’ਤੇ ਸਥਿਤ ਹੈ ਅਤੇ ਰਿਲਾਇੰਸ ਇੰਡਸਟਰੀਜ਼ ਦੇ ਪਲਾਟ ਦੇ ਬਿਲਕੁਲ ਨੇੜੇ ਹੈ। ਨੇੜੇ ਹੀ ਇੱਕ 5 ਸਟਾਰ ਹੋਟਲ ਦਾ ਨਿਰਮਾਣ ਵੀ ਜਾਰੀ ਹੈ। ਇਹ ਪ੍ਰੋਜੈਕਟ 250 ਮੀਟਰ ਚੌੜੇ ਐਕਸਪ੍ਰੈਸਵੇ ਤੋਂ ਕੇਵਲ 3 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਪ੍ਰੋਜੈਕਟ ਭਾਵਨਗਰ ਸ਼ਹਿਰ ਦੇ ਕਾਫੀ ਨੇੜੇ ਹੈ ਅਤੇ ਖੰਭਾਤ ਦੀ ਖਾੜੀ ਅਤੇ ਸਮੁੰਦਰੀ ਬੰਦਰਗਾਹਾਂ ਦੇ ਕੋਲ ਸਥਿਤ ਹੈ। ਪ੍ਰੋਜੈਕਟ ਐਸਆਈਆਰ ਦੀ ਸੀਮਾ ਨਾਲ ਲੱਗਦਾ ਹੈ ਅਤੇ ਵੇਲਾਵਦਾਰ ਬਲੈਕਬੂਕ ਨੈਸ਼ਨਲ ਪਾਰਕ ਤੋਂ ਸਿਰਫ਼ 15 ਮਿੰਟ ਦੀ ਡਰਾਈਵ ’ਤੇ ਹੈ, ਜਿੱਥੇ ਇੱਕ ਰਾਤ ਦੇ ਕਮਰੇ ਦਾ ਔਸਤ ਕਿਰਾਇਆ ਲਗਭਗ 25,000 ਰੁਪਏ ਹੈ।
mangalam Gateway Attracts Investors Attention During Dholera Investment Summit In Ludhiana
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)