ਪਟਿਆਲਾ ਚ ਨੀਲੇ ਡਰਮ ‘ਚ ਬੰਦ ਮਿਲੀ ਨੌਜਵਾਨ ਕੁੜੀ ਦੀ ਲਾਸ਼

27/05/2026 | Public Times Bureau | Panjab

ਪਟਿਆਲਾ ਸ਼ਹਿਰ ਦੀ ਰੇਲਵੇ ਕਾਲੋਨੀ ਵਿੱਚ ਉਸ ਵੇਲੇ ਦਹਿਸ਼ਤ ਅਤੇ ਸਨਸਨੀ ਫੈਲ ਗਈ ਜਦੋਂ ਇੱਕ ਨੀਲੇ ਰੰਗ ਦੇ ਡਰਮ ਵਿਚੋਂ ਕਰੀਬ ਵੀਹ ਸਾਲਾ ਮੁਟਿਆਰ ਦੀ ਲਾਸ਼ ਬਰਾਮਦ ਹੋਈ। ਸ਼ੁਰੂਆਤੀ ਜਾਂਚ ਵਿੱਚ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮੁਟਿਆਰ ਦਾ ਕਤਲ ਕਰਨ ਤੋਂ ਬਾਅਦ ਉਸਦੀ ਲਾਸ਼ ਨੂੰ ਡਰਮ ਅੰਦਰ ਬੰਦ ਕਰਕੇ ਸੁੱਟਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਡਰਮ ਦੇ ਅੰਦਰੋਂ ਮਿਲੀ ਲਾਸ਼ ਦੀ ਪਹਿਚਾਣ ਹਾਲੇ ਤੱਕ ਨਹੀਂ ਹੋ ਸਕੀ। ਮ੍ਰਿਤਕਾ ਦੇ ਇੱਕ ਹੱਥ ‘ਤੇ “ਨੇਹਾ” ਲਿਖਿਆ ਹੋਇਆ ਮਿਲਿਆ ਹੈ, ਜਦਕਿ ਦੂਜੇ ਹੱਥ ‘ਤੇ ਦਿਲ ਆਕਾਰ ਦਾ ਟੈਟੂ ਬਣਿਆ ਹੋਇਆ ਹੈ, ਜਿਸ ‘ਤੇ ਅੰਗਰੇਜ਼ੀ ਅੱਖਰਾਂ ਦੇ ਨਿਸ਼ਾਨ ਦਰਜ ਹਨ। ਪੁਲਿਸ ਲਈ ਇਹ ਨਿਸ਼ਾਨ ਪਛਾਣ ਵਿੱਚ ਅਹਿਮ ਸੁਰਾਗ ਮੰਨੇ ਜਾ ਰਹੇ ਹਨ।

ਹੋਰ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਲਾਸ਼ ਨੂੰ ਡਰਮ ਵਿੱਚ ਰੱਖਣ ਤੋਂ ਬਾਅਦ ਉਸ ਉੱਪਰ ਲਾਲ ਰੰਗ ਪਾਇਆ ਗਿਆ ਸੀ। ਇਸ ਕਾਰਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਸਬੂਤ ਮਿਟਾਉਣ ਜਾਂ ਪਹਿਚਾਣ ਲੁਕਾਉਣ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ। ਸੂਤਰਾਂ ਅਨੁਸਾਰ ਮੁਟਿਆਰ ਦੇ ਚਿਹਰੇ ‘ਤੇ ਹਲਕਾ ਜ਼ਖ਼ਮ ਮਿਲਿਆ ਹੈ, ਪਰ ਸਰੀਰ ਦੇ ਹੋਰ ਹਿੱਸਿਆਂ ‘ਤੇ ਕਿਸੇ ਵੱਡੀ ਸੱਟ ਦਾ ਨਿਸ਼ਾਨ ਨਹੀਂ ਮਿਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਹੈ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਏਐੱਸਆਈ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਤੌਰ ‘ਤੇ ਮਾਮਲਾ ਪ੍ਰੇਮ ਪ੍ਰਸੰਗ ਨਾਲ ਜੁੜਿਆ ਹੋਇਆ ਲੱਗਦਾ ਹੈ। ਉਨ੍ਹਾਂ ਕਿਹਾ ਕਿ ਜਾਂਚ ਲਈ ਦੋ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਜੋ ਕੁੜੀ ਦੀ ਪਛਾਣ ਕਰਨ ਅਤੇ ਮਾਮਲੇ ਨਾਲ ਜੁੜੇ ਹਰ ਪੱਖ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਪੁਲਿਸ ਇਲਾਕੇ ਦੇ ਆਸ-ਪਾਸ ਲੱਗੇ ਨਿਗਰਾਨੀ ਕੈਮਰਿਆਂ ਦੀ ਜਾਂਚ ਵੀ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਡਰਮ ਉੱਥੇ ਕਿਵੇਂ ਪਹੁੰਚਿਆ ਅਤੇ ਇਸ ਘਟਨਾ ਵਿੱਚ ਕੌਣ-ਕੌਣ ਸ਼ਾਮਲ ਹੋ ਸਕਦਾ ਹੈ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਇਲਾਕੇ ਵਿੱਚ ਡਰ ਅਤੇ ਚਰਚਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

Body Of Young Girl Found Locked In Blue Drum In Patiala


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App