ਸਮਾਜਿਕ ਭਲਾਈ ਦੇ ਖੇਤਰ ਵਿੱਚ ਅਗੇਤਰੀ ਭੂਮਿਕਾ ਨਿਭਾਉਂਦੀ ਆ ਰਹੀ ਵਿਦਿਆਰਥੀ ਭਲਾਈ ਸੋਸਾਇਟੀ ਨੇ ਅੱਜ ਇੱਕ ਵਾਰ ਫਿਰ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਦਾ ਹੌਂਸਲਾ ਦਿਖਾਇਆ। ਸੋਸਾਇਟੀ ਦੇ ਸੰਚਾਲਕ ਮਾਸਟਰ ਕੁਲਦੀਪ ਸ਼ਰਮਾ ਦੀ ਅਗਵਾਈ ਹੇਠ ਇੱਕ ਲੋੜਵੰਦ ਔਰਤ ਨੂੰ ਰੋਜ਼ਗਾਰ ਲਈ ਸਿਲਾਈ ਮਸ਼ੀਨ ਅਤੇ ਇੱਕ ਲੋੜਵੰਦ ਵਿਅਕਤੀ ਨੂੰ ਆਵਾਜਾਈ ਲਈ ਤਿੰਨ ਪਹੀਆ ਸਾਈਕਲ ਭੇਟ ਕੀਤੀ ਗਈ। ਮਾਸਟਰ ਕੁਲਦੀਪ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਸੋਸਾਇਟੀ ਸਦੀ ਤੋਂ ਵੱਧ ਸਮੇਂ ਤੋਂ ਨਿਰਸਵਾਰਥ ਭਾਵਨਾ ਨਾਲ ਲੋੜਵੰਦ ਲੋਕਾਂ, ਵਿਦਿਆਰਥੀਆਂ ਅਤੇ ਆਰਥਿਕ ਤੌਰ ’ਤੇ ਪਿੱਛੜੇ ਵਰਗਾਂ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਰਾਸ਼ਨ, ਫੀਸਾਂ, ਪੈਨਸ਼ਨਾਂ ਅਤੇ ਹੋਰ ਜ਼ਰੂਰੀ ਸਹਾਇਤਾ ਦੇ ਰਾਹੀਂ ਲਗਾਤਾਰ ਲੋਕਾਂ ਦੀ ਮਦਦ ਕਰਦੀ ਆ ਰਹੀ ਹੈ।
ਉਨ੍ਹਾਂ ਹੋਰ ਕਿਹਾ ਕਿ ਅੱਜ ਭੇਟੀ ਗਈ ਸਿਲਾਈ ਮਸ਼ੀਨ ਅਤੇ ਤਿੰਨ ਪਹੀਆ ਸਾਈਕਲ ਸਿਰਫ਼ ਸਹਾਇਤਾ ਦੇ ਯੰਤਰ ਨਹੀਂ, ਸਗੋਂ ਲੋੜਵੰਦਾਂ ਨੂੰ ਆਤਮਨਿਰਭਰ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਤਰ੍ਹਾਂ ਦੇ ਉਪਰਾਲੇ ਨਾਲ ਲੋਕ ਆਪਣੀ ਮਿਹਨਤ ਨਾਲ ਜੀਵਨ ਚਲਾ ਸਕਣਗੇ ਅਤੇ ਨੌਜਵਾਨ ਪੀੜੀ ਨੂੰ ਸਮਾਜ ਸੇਵਾ ਕਰਨ ਦੀ ਪ੍ਰੇਰਣਾ ਮਿਲੇਗੀ। ਮਾਸਟਰ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਸੋਸਾਇਟੀ ਵੱਲੋਂ 145 ਤੋਂ ਵੱਧ ਤਿੰਨ ਪਹੀਆ ਸਾਈਕਲ ਅਤੇ 770 ਤੋਂ ਵੱਧ ਸਿਲਾਈ ਮਸ਼ੀਨ ਲੋੜਵੰਦ ਲੋਕਾਂ ਨੂੰ ਭੇਟ ਕੀਤੀਆਂ ਗਈਆਂ ਹਨ। ਉਨ੍ਹਾਂ ਸਾਰਿਆਂ ਨੂੰ ਆਗਾਹ ਕੀਤਾ ਕਿ ਸਮਾਜ ਦੀ ਸੇਵਾ ਇੱਕ ਅਹਿਮ ਫਰਜ਼ ਹੈ ਅਤੇ ਜੋ ਵੀ ਆਪਣਾ ਸਮਾਂ ਅਤੇ ਸਰੋਤ ਲੋੜਵੰਦਾਂ ਲਈ ਦਿੰਦੇ ਹਨ, ਉਹ ਪੁੰਨ ਦੇ ਭਾਗੀ ਬਣਦੇ ਹਨ। ਇਸ ਮੌਕੇ ਸੁਭਾਸ਼ ਸ਼ਰਮਾ, ਵਿਪਨ ਪੁਰੀ, ਰਜਿੰਦਰ ਭਾਸਕਰ, ਅਵਤਾਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਲਾਕੇ ਦੇ ਲੋਕਾਂ ਵੱਲੋਂ ਸੋਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸراہਨਾ ਕੀਤੀ ਗਈ।
New Assistance From Student Welfare Society For The Needy Sewing Machine And Three wheeled Bicycle Donated
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)