ਫਤਿਹਗੜ੍ਹ ਚੂੜੀਆਂ ਰੋਡ 'ਤੇ ਸਥਿਤ ਡੀ.ਡੀ.ਆਈ.ਐੱਸ. ਸਕੂਲ ਵਿੱਚ ਗਿਆਰਵੀਂ ਜਮਾਤ ਦੀ ਵਿਦਿਆਰਥਣ ਅਮਜੋਤ ਕੌਰ (17) ਨੇ ਕੁਝ ਦਿਨ ਪਹਿਲਾਂ ਤਣਾਅ ਅਤੇ ਪ੍ਰੇਸ਼ਾਨੀ ਕਾਰਨ ਜ਼ਹਿਰ ਨਿਗਲ ਲਿਆ, ਜਿਸ ਕਾਰਨ ਸ਼ਨੀਵਾਰ ਦੀ ਰਾਤ ਉਸ ਦੀ ਮੌਤ ਹੋ ਗਈ। ਮਾਂ ਸਰਬਜੀਤ ਕੌਰ ਨੇ ਦਾਅਵਾ ਕੀਤਾ ਕਿ ਸਕੂਲ ਪ੍ਰਬੰਧਕਾਂ ਨੇ ਉਸਦੀ ਬੱਚੀ ਨੂੰ ਸਕੂਲ ਫੀਸ ਅਤੇ ਦਾਖਲੇ ਵਿੱਚ ਬਾਕੀ 20 ਹਜ਼ਾਰ ਰੁਪਏ ਲਈ ਕਾਫ਼ੀ ਤਣਾਅ ਅਤੇ ਜ਼ਲੀਲ ਕੀਤਾ। 22 ਮਈ ਨੂੰ ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਨੇ ਅਮਜੋਤ ਕੌਰ ਨੂੰ ਪੈਸਿਆਂ ਲਈ ਬਹੁਤ ਜ਼ਲੀਲ ਕੀਤਾ ਸੀ, ਜਿਸ ਕਾਰਨ ਬੱਚੀ ਘਰ ਪੁੱਜ ਕੇ ਜ਼ਹਿਰ ਨਿਗਲਣ ਦੀ ਕੋਸ਼ਿਸ਼ ਕੀਤੀ।
ਹਾਲਤ ਖ਼ਰਾਬ ਹੋਣ 'ਤੇ ਉਸ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਐਤਵਾਰ ਦੀ ਰਾਤ ਉਸਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਨੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਕਿਹਾ ਹੈ ਕਿ ਲਾਸ਼ ਦਾ ਪੋਸਟਮਾਰਟਮ ਜਲਦੀ ਕਰਵਾਇਆ ਜਾਵੇਗਾ ਅਤੇ ਹਕੀਕਤ ਦਾ ਪੂਰਾ ਪਤਾ ਲਗਾਇਆ ਜਾਵੇਗਾ।
Ddis School Student Dies Due To Stress Over Fee Payment
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)