ਕਲਾਨੌਰ ਨੇੜੇ ਪਿੰਡ ਬਖਸ਼ੀਵਾਲ ਵਿੱਚ ਚੋਰੀ ਹੋਈਆਂ ਮੱਝਾਂ ਵਿੱਚੋਂ 31 ਮੱਝਾਂ ਗੁਜਰਾਂ ਵੱਲੋਂ ਖੁਰਾ ਦੱਬ ਕੇ ਬਰਾਮਦ ਕੀਤੀਆਂ ਗਈਆਂ। ਦੋ ਚੋਰਾਂ ਨੂੰ ਪੁਲਿਸ ਨੇ ਹਵਾਲੇ ਕੀਤਾ। ਇਸ ਮਾਮਲੇ ਬਾਰੇ ਮੱਝਾਂ ਦੇ ਮਾਲਕ ਇਮਰਾਨ ਅਤੇ ਉਸਦੇ ਸਾਥੀ ਇਸਮਾਈਲ (ਚੱਕ ਪੀਆ, ਜ਼ਿਲਾ ਹੁਸ਼ਿਆਰਪੁਰ) ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਦੀਆਂ 32 ਮੱਝਾਂ ਚਾਰ ਕੇ ਆਪਣੇ ਡੇਰੇ ‘ਤੇ ਬੰਨੀਆਂ ਹੋਈਆਂ ਸਨ। ਇਸ ਦੌਰਾਨ ਚੋਰਾਂ ਨੇ ਉਹਨਾਂ ਦੀਆਂ ਮੱਝਾਂ ਚੋਰੀ ਕਰ ਲੀਆਂ।
ਗੁਜਰਾਂ ਨੇ ਖੁਰਾ ਦੱਬ ਕੇ ਮੱਝਾਂ ਦੇ ਆਏ ਰਸਤੇ ਦਾ ਪਿੱਛਾ ਕੀਤਾ ਅਤੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ 32 ਵਿੱਚੋਂ 31 ਮੱਝਾਂ ਬਰਾਮਦ ਕਰ ਲਈਆਂ। ਇਸ ਮੌਕੇ ਦੋ ਚੋਰਾਂ ਨੂੰ ਪੁਲਿਸ ਥਾਣਾ ਕਲਾਨੌਰ ਵੱਲੋਂ ਹਵਾਲੇ ਕੀਤਾ ਗਿਆ। ਇਲਾਕੇ ਦੇ ਹੋਰ ਪਸ਼ੂ ਪਾਲਕ, ਜਿਨ੍ਹਾਂ ਦੀਆਂ ਮੱਝਾਂ ਵੀ ਚੋਰੀ ਹੋਈਆਂ ਸਨ, 31 ਮੱਝਾਂ ਮਿਲਣ ਦੀ ਖ਼ਬਰ ਸੁਣ ਕੇ ਆਪਣੀਆਂ ਮੱਝਾਂ ਪਹਿਚਾਨਣ ਲਈ ਮੌਕੇ ‘ਤੇ ਪਹੁੰਚੇ।
31 Stolen Buffaloes Found Buried By Gujjars Two Thieves Handed Over To Police
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)