ਮੁਹਾਲੀ: ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਗਊ ਹਸਪਤਾਲ ਅਤੇ ਗਊਸ਼ਾਲਾ ਦਾ ਦੌਰਾ ਕੀਤਾ

06/06/2026 | Public Times Bureau | Panjab

ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਭਗਤ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਸੰਨੀ ਆਹਲੂਵਾਲੀਆ ਨੇ ਮੁਹਾਲੀ ਫੇਜ਼-1 ਵਿੱਚ ਸਥਿਤ ਗਊ ਹਸਪਤਾਲ ਅਤੇ ਗਊਸ਼ਾਲਾ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਸਾਰੇ ਆਗੂਆਂ ਨੇ ਗਊਵੰਸ਼ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦੇ ਹੋਏ ਗਊ ਪੂਜਨ, ਗਊ ਆਰਤੀ ਕੀਤੀ ਅਤੇ ਤੁਲਾ ਦਾਨ ਕੀਤਾ। ਇਨ੍ਹਾਂ ਨੇ ਗਊਵੰਸ਼ ਨੂੰ ਹਰਾ ਚਾਰਾ, ਤੂੜੀ, ਚੋਕਰ, ਖੰਡ, ਗੁੜ, ਫਲ ਅਤੇ ਸਬਜ਼ੀਆਂ ਨਾਲ ਤਿਆਰ ਵਿਸ਼ੇਸ਼ ਪੌਸ਼ਟਿਕ ਕੇਕ ਖਵਾਇਆ। ਇਸ ਦੌਰਾਨ ਗਊ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ।

ਗਊ ਹਸਪਤਾਲ ਅਤੇ ਗਊਸ਼ਾਲਾ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਧੀਰ ਕੁਮਾਰ ਗੋਇਲ ਨੇ ਦੱਸਿਆ ਕਿ ਹੁਣ ਤੱਕ 1,485 ਗਊਵੰਸ਼ ਨੂੰ ਇਲਾਜ ਲਈ ਰੈਸਕਿਊ ਕੀਤਾ ਗਿਆ ਹੈ। ਇਲਾਜ ਤੋਂ ਬਾਅਦ ਠੀਕ ਹੋਏ ਗਊਵੰਸ਼ ਨੂੰ ਵੱਖ-ਵੱਖ ਸਥਾਨਕ ਗਊਸ਼ਾਲਾਵਾਂ ਵਿੱਚ ਭੇਜ ਦਿੱਤਾ ਜਾਂਦਾ ਹੈ। ਇਸ ਸਮੇਂ 215 ਗਊਵੰਸ਼ ਇਲਾਜ ਅਧੀਨ ਹਨ ਅਤੇ ਉਨ੍ਹਾਂ ਦੀ ਪੂਰੀ ਤਨਦੇਹੀ ਨਾਲ ਸੰਭਾਲ ਕੀਤੀ ਜਾ ਰਹੀ ਹੈ। ਕਮੇਟੀ ਨੇ ਪੰਜਾਬ ਦਾ ਪਹਿਲਾ 24x7 ਮਲਟੀ-ਸਪੈਸ਼ਲਿਟੀ ਗਊ ਹਸਪਤਾਲ ਅਤੇ ਵਿਸ਼ਾਲ ਗਊਸ਼ਾਲਾ ਸਥਾਪਿਤ ਕਰਨ ਲਈ ਲੋੜੀਂਦੀ ਜ਼ਮੀਨ ਦੀ ਮੰਗ ਕੀਤੀ। ਆਗੂਆਂ ਨੇ ਪ੍ਰਬੰਧਕ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਪੱਧਰ ‘ਤੇ ਯੋਗ ਜਗ੍ਹਾ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾਣਗੇ।

Mohali Cabinet Minister Hardeep Singh Mundian Visited The Cow Hospital And Cow Shelter


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App