ਹਿਮਾਚਲ ਸਿਆਸਤ ਵਿੱਚ ਤਾਪਮਾਨ ਵਧਿਆ, ‘ਨਸ਼ੇੜੀ’ ਟਿੱਪਣੀ ਤੋਂ ਸ਼ੁਰੂ ਹੋਇਆ ਵਿਵਾਦ ਪਾਰਟੀ ਅੰਦਰੂਨੀ ਟਕਰਾਅ ਤੱਕ ਪਹੁੰਚਿਆ

08/06/2026 | Public Times Bureau | Panjab

ਹਿਮਾਚਲ ਪ੍ਰਦੇਸ਼ ਵਿੱਚ ਚੱਲ ਰਹੀ ਸਿਆਸੀ ਹਲਚਲ ਦਰਮਿਆਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੱਲੋਂ ਦਿੱਤੇ ਗਏ ਇੱਕ ਬਿਆਨ ਨੇ ਸੂਬੇ ਦੀ ਰਾਜਨੀਤੀ ਨੂੰ ਹੋਰ ਗਰਮਾ ਦਿੱਤਾ ਹੈ। ਐਤਵਾਰ ਸ਼ਾਮ ਨੂੰ ਕੀਤੇ ਬਿਆਨ ਵਿੱਚ ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ “ਨਸ਼ੇੜੀ ਲੋਕ ਕੋਈ ਮਸਲਾ ਨਹੀਂ ਹਨ,” ਜਿਸ ਤੋਂ ਬਾਅਦ ਸਿਆਸੀ ਤਾਪਮਾਨ ਕਾਫੀ ਵੱਧ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਕਿਸੇ ਦਾ ਨਾਮ ਨਹੀਂ ਲਿਆ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਟਿੱਪਣੀ ਖੇਤੀਬਾੜੀ ਮੰਤਰੀ ਦੇ ਪਰਿਵਾਰ ਨਾਲ ਜੁੜੇ ਇੱਕ ਸਾਬਕਾ ਵਿਧਾਇਕ ਵੱਲ ਇਸ਼ਾਰਾ ਕਰਦੀ ਸੀ।

ਸਿਆਸੀ ਮਾਹਰਾਂ ਅਨੁਸਾਰ ਇਸ ਵਿਵਾਦ ਦੀ ਸ਼ੁਰੂਆਤ ਸੋਸ਼ਲ ਮੀਡੀਆ ‘ਤੇ ਕੀਤੀਆਂ ਗਈਆਂ ਤਿੱਖੀਆਂ ਟਿੱਪਣੀਆਂ ਤੋਂ ਹੋਈ, ਜਿੱਥੇ ਸਾਬਕਾ ਵਿਧਾਇਕ ਵੱਲੋਂ ਵਰਕਰਾਂ ਦੇ ਕੰਮ ਨਾ ਹੋਣ ਨੂੰ ਲੈ ਕੇ ਸਰਕਾਰ ਅਤੇ ਮੁੱਖ ਮੰਤਰੀ ‘ਤੇ ਸਿੱਧੇ ਹਮਲੇ ਕੀਤੇ ਗਏ ਸਨ। ਇਸ ਤੋਂ ਬਾਅਦ ਪਾਰਟੀ ਅੰਦਰ ਤਣਾਅ ਹੋਰ ਵਧ ਗਿਆ। ਵਿਵਾਦ ਵਧਣ ਮਗਰੋਂ ਸਬੰਧਤ ਸਿਆਸੀ ਆਗੂ ਨੇ ਕਾਂਗਰਸ ਦੇ ਇੱਕ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਜਦਕਿ ਪਾਰਟੀ ਨੇ ਅਨੁਸ਼ਾਸਨੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਛੇ ਸਾਲਾਂ ਲਈ ਬਾਹਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ‘ਤੇ ਵੀ ਕਾਰਵਾਈ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਹਮਲੇ ਹੋਰ ਤੀਖੇ ਹੋ ਗਏ ਹਨ।

ਮੁੱਖ ਮੰਤਰੀ ਦੇ ਬਿਆਨ ਦੇ ਜਵਾਬ ਵਿੱਚ ਸਾਬਕਾ ਵਿਧਾਇਕ ਵੱਲੋਂ ਕਾਫੀ ਤਿੱਖਾ ਪਲਟਵਾਰ ਕੀਤਾ ਗਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਡੋਪ ਟੈਸਟ ਦੀ ਚੁਣੌਤੀ ਦਿੱਤੀ ਅਤੇ ਨਿੱਜੀ ਦੋਸ਼ਾਂ ਤੱਕ ਗੱਲ ਪਹੁੰਚਾ ਦਿੱਤੀ। ਇਹ ਵੀ ਦਾਅਵਾ ਕੀਤਾ ਗਿਆ ਕਿ ਮੁੱਖ ਮੰਤਰੀ ਨਾਲ ਪਹਿਲਾਂ ਨਿੱਜੀ ਮਲਾਕਾਤਾਂ ਦੌਰਾਨ ਸ਼ਰਾਬ ਪੀਣ ਵਰਗੀਆਂ ਗੱਲਾਂ ਹੋਈਆਂ ਸਨ। ਇਸ ਸਿਆਸੀ ਘਮਸਾਨ ਦਰਮਿਆਨ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਹਾਲਾਤ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਉਨ੍ਹਾਂ ਦੀ ਪੋਸਟ ਵਿੱਚ ਦਿੱਤਾ ਗਿਆ ਸੁਨੇਹਾ—ਜਿਸ ਵਿੱਚ ਨਫ਼ਰਤ ਅਤੇ ਸਾੜੇ ਤੋਂ ਦੂਰ ਰਹਿਣ ਅਤੇ ਸਕਾਰਾਤਮਕ ਸੋਚ ਅਪਣਾਉਣ ਦੀ ਗੱਲ ਕੀਤੀ ਗਈ—ਨੂੰ ਸਿਆਸੀ ਤੌਰ ‘ਤੇ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।

Temperatures Rise In Himachal Politics Controversy That Started With drug Addict Remark Escalates To Internal Party Conflict


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App