ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਪੱਦੀ ਸੂਰਾ ਸਿੰਘ ਵਿੱਚ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ, ਜਿੱਥੇ ਕਥਿਤ ਤੌਰ ‘ਤੇ ਧਮਕੀਆਂ ਅਤੇ ਮਾਨਸਿਕ ਪਰੇਸ਼ਾਨੀ ਤੋਂ ਤੰਗ ਆ ਕੇ ਇੱਕ ਨੌਜਵਾਨ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਵਿੱਚ ਮਾਹਿਲਪੁਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਤਿੰਨ ਤੋਂ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।ਪੁਲਿਸ ਅਨੁਸਾਰ ਸਾਰੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ, ਜਿਸ ਵਿੱਚ ਜੀਵਨ ਸਮਾਪਤੀ ਲਈ ਉਕਸਾਉਣ ਦੇ ਦੋਸ਼ ਵੀ ਸ਼ਾਮਲ ਹਨ, ਮਾਮਲਾ ਦਰਜ ਕੀਤਾ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਤਿੰਦਰ ਸਿੰਘ (ਮੁਰਾਦਾਬਾਦ, ਉੱਤਰ ਪ੍ਰਦੇਸ਼), ਰਜਵੰਤ ਸਿੰਘ (ਲੁਧਿਆਣਾ), ਪਰਗਟ ਸਿੰਘ (ਲੁਧਿਆਣਾ), ਗੁਰਜੰਟ ਸਿੰਘ (ਲੁਧਿਆਣਾ), ਤਸਵੀਰ ਸਿੰਘ (ਲੁਧਿਆਣਾ) ਅਤੇ ਮੇਹਰ ਸਿੰਘ (ਹੁਸ਼ਿਆਰਪੁਰ) ਵਜੋਂ ਹੋਈ ਹੈ। ਇਹ ਸਾਰੇ ਵੱਖ-ਵੱਖ ਗੁਰੂਘਰਾਂ ਨਾਲ ਜੁੜੇ ਹੋਏ ਦੱਸੇ ਜਾਂਦੇ ਹਨ। ਪੁਲਿਸ ਰਿਕਾਰਡ ਮੁਤਾਬਕ ਜਗਦੀਸ਼ ਸਿੰਘ, ਜੋ ਖੁਦ ਇੱਕ ਗ੍ਰੰਥੀ ਸਿੰਘ ਹਨ, ਲਗਭਗ ਛੇ ਮਹੀਨੇ ਪਹਿਲਾਂ ਪਰਿਵਾਰ ਸਮੇਤ ਪਿੰਡ ਪੱਦੀ ਸੂਰਾ ਸਿੰਘ ਆਏ ਸਨ ਅਤੇ ਗੁਰੂਦੁਆਰਾ ਕੁਟੀਆ ਸਾਹਿਬ ਵਿਖੇ ਸੇਵਾ ਕਰ ਰਹੇ ਸਨ। ਉਨ੍ਹਾਂ ਦਾ ਪੁੱਤਰ ਜਸ਼ਪਾਲ ਸਿੰਘ ਵੀ ਨਜ਼ਦੀਕੀ ਗੁਰੂਦੁਆਰਾ ਸਾਹਿਬ ਵਿਖੇ ਸੇਵਾ ਕਰਦਾ ਸੀ ਅਤੇ ਉੱਥੇ ਹੀ ਪਰਿਵਾਰ ਸਮੇਤ ਰਹਿ ਰਿਹਾ ਸੀ।
ਦੋਸ਼ ਹੈ ਕਿ 9 ਜੂਨ ਨੂੰ ਕੁਝ ਵਿਅਕਤੀ ਜਸ਼ਪਾਲ ਸਿੰਘ ਕੋਲ ਪਹੁੰਚੇ ਅਤੇ ਪਾਠ ਸੇਵਾਵਾਂ ਵਿੱਚ ਹਿੱਸੇਦਾਰੀ ਨੂੰ ਲੈ ਕੇ ਦਬਾਅ ਬਣਾਇਆ ਗਿਆ। ਜਦੋਂ ਉਸ ਵੱਲੋਂ ਇਨਕਾਰ ਕੀਤਾ ਗਿਆ, ਤਾਂ ਉਸ ਨੂੰ ਕਥਿਤ ਤੌਰ ‘ਤੇ ਧਮਕੀਆਂ ਦਿੱਤੀਆਂ ਗਈਆਂ ਅਤੇ ਗੁਰੂ ਗ੍ਰੰਥ ਸਾਹਿਬ ਬਾਰੇ ਬੇਅਦਬੀ ਸਬੰਧੀ ਝੂਠੇ ਦੋਸ਼ ਲਗਾਏ ਜਾਣ ਦੇ ਵੀ ਆਰੋਪ ਹਨ। ਇਸ ਦੌਰਾਨ ਉਸ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਗਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਪੁਲਿਸ ਅਨੁਸਾਰ, ਇਨ੍ਹਾਂ ਘਟਨਾਵਾਂ ਤੋਂ ਪਰੇਸ਼ਾਨ ਹੋ ਕੇ ਜਸ਼ਪਾਲ ਸਿੰਘ ਨੇ 12 ਜੂਨ ਦੀ ਸ਼ਾਮ ਨੂੰ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਾਹਿਲਪੁਰ ਪੁਲਿਸ ਨੇ ਮ੍ਰਿਤਕ ਦੇ ਪਿਤਾ ਜਗਦੀਸ਼ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਦਿਆਂ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਪੱਖਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।
Fed Up With The Alleged Pressure And Threats From Granthi Singh The Young Man Took A Terrifying Step
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)