ਰਾਵੀ ਦਰਿਆ ਵਿੱਚ ਡੁੱਬਣ ਕਾਰਨ ਇੱਕ 24 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਪਿੰਡ ਚੱਕ ਰਾਮ ਸਹਾਇ ਨੇੜੇ ਉਸ ਵੇਲੇ ਵਾਪਰਿਆ ਜਦੋਂ ਨੌਜਵਾਨ ਦਰਿਆ ਦੇ ਕੰਢੇ ਮੂੰਹ-ਹੱਥ ਧੋਣ ਲਈ ਗਿਆ ਸੀ। ਥਾਣਾ ਬਹਿਰਾਮਪੁਰ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਹਿਚਾਣ ਹਰਮਨਪ੍ਰੀਤ ਸਿੰਘ (24) ਵਜੋਂ ਹੋਈ ਹੈ, ਜੋ ਪਿੰਡ ਸਰਾਏ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਹਰਮਨਪ੍ਰੀਤ ਸਿੰਘ ਆਪਣੇ ਭਰਾ ਜੋਗਾ ਸਿੰਘ ਨਾਲ ਟਰੱਕ ’ਤੇ ਰੇਤ ਲੈਣ ਲਈ ਪਿੰਡ ਚੱਕ ਰਾਮ ਸਹਾਇ ਵਿਖੇ ਇੱਕ ਖੱਡ ’ਤੇ ਪਹੁੰਚਿਆ ਹੋਇਆ ਸੀ। ਇਸ ਦੌਰਾਨ ਉਹ ਦਰਿਆ ਦੇ ਕੰਢੇ ਮੂੰਹ-ਹੱਥ ਧੋਣ ਲਈ ਗਿਆ, ਜਿੱਥੇ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਰਾਵੀ ਦਰਿਆ ਦੇ ਪਾਣੀ ਵਿੱਚ ਡਿੱਗ ਪਿਆ।
ਜੋਗਾ ਸਿੰਘ ਨੇ ਦੱਸਿਆ ਕਿ ਭਰਾ ਨੂੰ ਪਾਣੀ ਵਿੱਚ ਡਿੱਗਦਾ ਦੇਖ ਕੇ ਉਸ ਨੇ ਤੁਰੰਤ ਉਸ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਉਸ ਨੇ ਮੌਕੇ ’ਤੇ ਕੰਮ ਕਰ ਰਹੇ ਮਸ਼ੀਨ ਚਾਲਕਾਂ ਨੂੰ ਵੀ ਮਦਦ ਲਈ ਅਪੀਲ ਕੀਤੀ ਅਤੇ ਮਸ਼ੀਨਾਂ ਅੱਗੇ ਕਰਕੇ ਨੌਜਵਾਨ ਨੂੰ ਬਚਾਉਣ ਦੀ ਗੁਹਾਰ ਲਾਈ। ਪਰ ਉਸ ਦੇ ਅਨੁਸਾਰ ਤੁਰੰਤ ਮਦਦ ਨਾ ਮਿਲ ਸਕੀ, ਜਿਸ ਕਾਰਨ ਕੀਮਤੀ ਸਮਾਂ ਲੰਘ ਗਿਆ। ਦੱਸਿਆ ਜਾਂਦਾ ਹੈ ਕਿ ਕਰੀਬ 15 ਮਿੰਟ ਬਾਅਦ ਮਸ਼ੀਨਾਂ ਨੂੰ ਦਰਿਆ ਵਿੱਚੋਂ ਬਾਹਰ ਕੱਢ ਕੇ ਕੰਢੇ ’ਤੇ ਲਿਆਂਦਾ ਗਿਆ, ਪਰ ਉਦੋਂ ਤੱਕ ਹਰਮਨਪ੍ਰੀਤ ਸਿੰਘ ਪਾਣੀ ਵਿੱਚ ਡੁੱਬ ਚੁੱਕਾ ਸੀ। ਲੰਬੀ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ ਅਤੇ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਾਦਸੇ ਨਾਲ ਜੁੜੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।
The Rapid Flow Of Ravi Swallowed A Young Man A Painful Accident Happened In Front Of His Brother s Eyes
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)