ਪਟਿਆਲਾ। ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋਂ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਨੌ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਫੇਰਬਦਲ ਤਹਿਤ ਕਈ ਥਾਣਿਆਂ ਦੇ ਮੁੱਖ ਅਫਸਰਾਂ ਅਤੇ ਚੌਂਕੀ ਇੰਚਾਰਜਾਂ ਦੀਆਂ ਜ਼ਿੰਮੇਵਾਰੀਆਂ ਵਿੱਚ ਤਬਦੀਲੀ ਕੀਤੀ ਗਈ ਹੈ।
ਨਵੀਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਨਿਰੀਖਕ ਗੁਰਪ੍ਰੀਤ ਸਿੰਘ ਹਾਂਡਾ ਨੂੰ ਥਾਣਾ ਪਸਿਆਣਾ ਤੋਂ ਥਾਣਾ ਕੋਤਵਾਲੀ ਪਟਿਆਲਾ ਦਾ ਮੁੱਖ ਅਫਸਰ ਤਾਇਨਾਤ ਕੀਤਾ ਗਿਆ ਹੈ। ਨਿਰੀਖਕ ਜਸਪ੍ਰੀਤ ਸਿੰਘ ਕਾਹਲੋਂ ਨੂੰ ਥਾਣਾ ਕੋਤਵਾਲੀ ਪਟਿਆਲਾ ਤੋਂ ਪੁਲਿਸ ਲਾਈਨ ਪਟਿਆਲਾ ਭੇਜਿਆ ਗਿਆ ਹੈ। ਨਿਰੀਖਕ ਸੌਰਭ ਸਭਰਵਾਲ ਨੂੰ ਪੁਲਿਸ ਲਾਈਨ ਪਟਿਆਲਾ ਤੋਂ ਥਾਣਾ ਲਾਹੌਰੀ ਗੇਟ ਪਟਿਆਲਾ ਦਾ ਮੁੱਖ ਅਫਸਰ ਬਣਾਇਆ ਗਿਆ ਹੈ, ਜਦਕਿ ਨਿਰੀਖਕ ਰਣਦੀਪ ਕੁਮਾਰ ਨੂੰ ਥਾਣਾ ਲਾਹੌਰੀ ਗੇਟ ਤੋਂ ਪੁਲਿਸ ਲਾਈਨ ਪਟਿਆਲਾ ਤਬਦੀਲ ਕੀਤਾ ਗਿਆ ਹੈ। ਇਸੇ ਤਰ੍ਹਾਂ ਨਿਰੀਖਕ ਵਿਨਰਪ੍ਰੀਤ ਸਿੰਘ ਨੂੰ ਲਿਟੀਗੇਸ਼ਨ ਸ਼ਾਖਾ ਪਟਿਆਲਾ ਤੋਂ ਥਾਣਾ ਸਿਵਲ ਲਾਈਨ ਪਟਿਆਲਾ ਦਾ ਮੁੱਖ ਅਫਸਰ ਨਿਯੁਕਤ ਕੀਤਾ ਗਿਆ ਹੈ। ਨਿਰੀਖਕ ਅਮਨਦੀਪ ਸਿੰਘ ਨੂੰ ਥਾਣਾ ਸਿਵਲ ਲਾਈਨ ਪਟਿਆਲਾ ਤੋਂ ਪੁਲਿਸ ਲਾਈਨ ਪਟਿਆਲਾ ਭੇਜਿਆ ਗਿਆ ਹੈ।
ਚੌਂਕੀ ਪੱਧਰ ਉੱਤੇ ਵੀ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿਸ ਅਧੀਨ ਥਾਣੇਦਾਰ ਗੁਰਪਿੰਦਰ ਸਿੰਘ ਨੂੰ ਚੌਂਕੀ ਮਾਡਲ ਟਾਊਨ ਤੋਂ ਪੁਲਿਸ ਲਾਈਨ ਪਟਿਆਲਾ ਤਬਦੀਲ ਕੀਤਾ ਗਿਆ ਹੈ। ਥਾਣੇਦਾਰ ਲਵਦੀਪ ਸਿੰਘ ਨੂੰ ਚੌਂਕੀ ਕਲੋਨੀ ਤੋਂ ਚੌਂਕੀ ਮਾਡਲ ਟਾਊਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਬਲਦੇਵ ਸਿੰਘ ਨੂੰ ਥਾਣਾ ਕੋਤਵਾਲੀ ਨਾਭਾ ਤੋਂ ਚੌਂਕੀ ਕਲੋਨੀ ਪਟਿਆਲਾ ਦਾ ਇੰਚਾਰਜ ਤਾਇਨਾਤ ਕੀਤਾ ਗਿਆ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਇਸ ਫੇਰਬਦਲ ਨੂੰ ਵਿਭਾਗੀ ਕਾਰਗੁਜ਼ਾਰੀ ਨੂੰ ਹੋਰ ਸੁਧਾਰਨ ਅਤੇ ਪ੍ਰਬੰਧਕੀ ਸੁਚਾਰੂਤਾ ਵਧਾਉਣ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ।
Major Administrative Reshuffle In Patiala Police Administration Nine Officers Transferred
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)