ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਹਾਕੀ ਦੇ ਵੱਖ ਵੱਖ ਖੇਡ ਵਿੰਗਾਂ ਦੇ ਚੋਣ ਟਰਾਇਲ ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਓਲੰਪੀਅਨ ਪ੍ਰਿਥੀਪਾਲ ਸਿੰਘ ਐਸਟਰੋਟਰਫ ਹਾਕੀ ਗਰਾਉਂਡ ਉੱਪਰ ਕਰਵਾਏ ਗਏ । ਇਹਨਾਂ ਚੋਣ ਟਰਾਇਲਾਂ ਵਿੱਚ ਪੰਜਾਬ ਭਰ ਵਿੱਚੋਂ ਵੱਖ-ਵੱਖ ਖੇਡ ਵਿੰਗ ਅੰਡਰ 14 ਸਾਲ, ਅੰਡਰ 17 ਸਾਲ, ਅਤੇ ਅੰਡਰ 19 ਸਾਲ ਲਈ 800 ਦੇ ਕਰੀਬ ਖਿਡਾਰੀਆਂ ਅਤੇ ਖਿਡਾਰਨਾਂ ਨੇ ਹਿੱਸਾ ਲਿਆ।ਇਹਨਾਂ ਚੋਣ ਟਰਾਇਲਾਂ ਤੋਂ ਬਾਅਦ ਜਰਖੜ ਹਾਕੀ ਅਕੈਡਮੀ ਦੇ 3 ਵਰਗ ਅੰਡਰ 14 ਸਾਲ, ਅੰਡਰ 17 ਸਾਲ ਅਤੇ ਅੰਡਰ 19 ਸਾਲ, ਚਚਰਾੜੀ ਅਕੈਡਮੀ ਦੇ 2 ਵਰਗ ਤੋਂ ਇਲਾਵਾ ਖੇਡ ਵਿੰਗ ਘੁੱਦਾ ਬਠਿੰਡਾ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਲਈ ਵੱਖ ਵੱਖ ਵਰਗਾਂ ਵੱਖ ਵੱਖ ਗਰੁੱਪਾਂ ਲਈ ਖ਼ਿਡਾਰੀ ਅਤੇ ਖਿਡਾਰਨਾਂ ਦੀ ਚੋਣ ਕੀਤੀ ਗਈ।
ਇਹਨਾਂ ਚੁਣੇ ਗਏ ਖਿਡਾਰੀਆਂ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਖਾਣ ਪੀਣ ਅਤੇ ਰਹਿਣ ਸਹਿਣ ਦੀਆਂ ਵਧੀਆ ਸਹੂਲਤਾਂ ਮੁਹਈਆ ਕੀਤੀਆਂ ਜਾਣਗੀਆਂ। ਗਰਮੀਆਂ ਵਿੱਚ ਬੱਚਿਆਂ ਲਈ ਏਸੀ ਦੀ ਸਹੂਲਤ ਵੀ ਹੋਵੇਗੀ। ਇਹ ਚੁਣੇ ਗਏ ਖਿਡਾਰੀ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਜ਼ਿਲ੍ਹਾ ਪੱਧਰ ਤੇ ਸਿੱਧੀ ਪ੍ਰਤਿਨਿਧਤਾ ਕਰਨਗੇ ।
ਇਸ ਮੌਕੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਚੋਣ ਕਮੇਟੀ ਮੈਂਬਰ ਗੁਰਿੰਦਰ ਸਿੰਘ ਸੰਘਾ, ਮਨਪ੍ਰੀਤ ਸਿੰਘ ਮੁੰਡੀਆ, ਤਲਵਿੰਦਰ ਸਿੰਘ, ਕੁਲਵਿੰਦਰ ਸਿੰਘ ਬੋਪਾਰਾਏ, ਧੰਨਾ ਸਿੰਘ ਅੰਮ੍ਰਿਤਸਰ , ਸਤਿੰਦਰ ਕੌਰ ਸੱਤੀ ਤੋਂ ਇਲਾਵਾ ਜਿਲਾ ਸਿੱਖਿਆ ਉਪ ਅਫਸਰ ਕੁਲਬੀਰ ਸਿੰਘ, ਜਸਪ੍ਰੀਤ ਸਿੰਘ, ਜਰਖੜ ਹਾਕੀ ਅਕੈਡਮੀ ਦੇ ਮੁਖ ਕੋਚ ਗੁਰਸਤਿੰਦਰ ਸਿੰਘ ਪ੍ਰਗਟ, ਕੋਚ ਹਰਮੀਤ ਸਿੰਘ , ਕੁਲਵਿੰਦਰ ਸਿੰਘ ਚਚਰਾੜੀ ਆਦਿ ਹੋਰ ਪ੍ਰਬੰਧਕ ਅਤੇ ਬੱਚਿਆਂ ਦੇ ਮਾਪੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Huge Response To Selection Trials For Sports Wings Of Education Department
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)